Friday, October 26, 2012

Amrit Bani

 
ਸ਼ੁੱਧ ਬਾਣੀ ਕੀ ਕਰ ਸੇਵ      
"ਕੱਤਕ ਕਰਮ ਤਿਆਗ ਕਰ, ਭਗਤ ਕਰੋ ਗੁਰਦੇਵ।।
ਸੋਹੰ, ਸੋਹੰ ਜਪੰਦਿਆਂ, ਕਰ ਸੰਤਨ ਕੀ ਸੇਵ।।
ਮਾਤ, ਤਾਤ ਔਰ ਭ੍ਰਾਤ ਤੇ, ਪ੍ਰਿਯ ਜਾਨ ਗੁਰਦੇਵ।। 
ਔਰ ਸਖਾ ਨਿਹ ਜਗਤ ਮੇਂ, ਜੈਸੇ ਹੈ ਗੁਰਦੇਵ।।
ਸਖਾ ਭਗਤ ਇਹ ਅਸ਼ਟਮੀ, ਕੀਤੀ ਅਰਜਨ ਦੇਵ।।" (ਅੰਮ੍ਰਿਤਬਾਣੀ 133)
 
ਕੀ ਇਹ ਬਾਣੀ ਧੰਨ ਧੰਨ ਜਗਤਗੁਰੂ ਰਵਿਦਾਸ ਮਹਾਰਾਜ ਜੀ ਦਾ ਫ਼ਰਮਾਇਆ ਹੋ ਸਕਦਾ ਹੈ! "ਸਖਾ ਭਗਤ ਇਹ ਅਸ਼ਟਮੀ ਕੀਤੀ ਅਰਜਨ ਦੇਵ" ਕੀ ਇਸ ਤਰ੍ਹਾਂ ਜਗਤਗੁਰੂ ਰਵਿਦਾਸ ਜੀ ਕਦੀ ਵੀ ਫਰਮਾ ਸਕਦੇ ਹਨ! ਕਿਉਂਕਿ ਸਖਾ-ਭਗਤੀ ਅਰਜਨ ਨੇ ਕ੍ਰਿਸ਼ਨ ਦੀ ਕੀਤੀ ਸੀ। ਕੀ ਸਤਿਗੁਰੂ ਰਵਿਦਾਸ ਜੀ ਕ੍ਰਿਸ਼ਨ ਦੇ ਭਗਤ ਸਨ !
 
ਡੇਰਿਆਂ ਵਿਚ ਅੰਨੀ ਸ਼ਰਧਾ ਰੱਖਣ ਵਾਲੇ ਅੰਧ-ਵਿਸ਼ਵਾਸੀ ਲੋਕ ਸਾਧਾਂ ਦੇ ਪਿੱਛੇ ਲੱਗ ਕੇ ਪਤਾ ਨਹੀਂ ਕਿਹਦੀ ਬਾਣੀ ਨੂੰ ਗੁਰੂ ਰਵਿਦਾਸ ਜੀ ਦੀ ਬਾਣੀ ਮੰਨੀ ਬੈਠੇ ਹਨ! ਜਦੋਂ ਮੈਂ ਸੱਚੀ ਗੱਲ ਲਿਖਦਾ ਹਾਂ ਤਾਂ ਸਭ ਨੂੰ ਦੁੱਖ ਲੱਗਦਾ ਹੈ ਮੈਨੂੰ ਹਰ ਪਾਸਿਓਂ ਗਾਲਾਂ ਤੇ ਧਮਕੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ ਮੇਰੀ ਮਾਂ-ਭੈਣ ਇਕ ਕਰ ਦਿੰਦੇ ਹਨ ਇਹ ਡੇਰਿਆਂ ਦੇ ਪਹਿਰੇਦਾਰ ਜੋ ਆਪਣੇ ਆਪ ਨੂੰ ਕੌਮ ਦੇ ਪਹਿਰੇਦਾਰ ਸਮਝਦੇ ਹਨ। ਪਰ ਇਨ੍ਹਾਂ ਪਹਿਰੇਦਾਰਾਂ ਨੂੰ ਇਹ ਨਹੀਂ ਪਤਾ ਕਿ ਉਹ ਗੁਰੂ ਰਵਿਦਾਸ ਜੀ ਨਾਲ ਕਿੰਨਾ ਵੱਡਾ ਧੋਖਾ ਕਰ ਰਹੇ ਹਨ ਜੋ ਹੋਰ ਕਿਸੇ ਨਾਲ ਨਹੀਂ ਆਪਣੀ ਕੌਮ ਨਾਲ ਹੀ ਧੋਖਾ ਹੈ। ਹੋਰ ਧਰਮਾਂ ਵਾਲੇ ਤਾਂ ਇਹੀ ਚਾਹੁੰਦੇ ਹਨ ਕਿ ਗੁਰੂ ਰਵਿਦਾਸ ਜੀ ਵਰਗੇ ਮਹਾਨ ਕ੍ਰਾਂਤੀਕਾਰੀ ਸੋਚ ਰੱਖਣ ਵਾਲੇ ਦਲਿਤਾਂ ਦੇ ਗੁਰੂ ਦੀ ਬਾਣੀ ਨੂੰ ਅਤੇ ਸੋਚ ਨੂੰ ਢਾਹ ਲੱਗੇ।
 
ਗੁਰੂ ਰਵਿਦਾਸ ਜੀ ਦੇ ਨਾਮ ਤੇ ਬਣਨ ਵਾਲੀਆਂ "ਗੁਰੂ ਰਵਿਦਾਸ ਸਭਾਵਾਂ" ਅਤੇ ਪ੍ਰਬੰਧਕ ਕਮੇਟੀਆਂ ਨੂੰ ਗੁਰੂ ਰਵਿਦਾਸ ਜੀ ਦੀ ਵਿਚਾਰਧਾਰਾ ਨੂੰ ਸਮਝਣਾ ਚਾਹੀਦਾ ਹੈ ਜੇਕਰ ਉਨ੍ਹਾਂ ਨੂੰ 40 ਸ਼ਬਦਾਂ ਦੀ ਸਮਝ ਨਹੀਂ ਪੈਂਦੀ ਤਾਂ ਬਾਬਾ ਸਾਹਿਬ ਡਾ. ਅੰਬੇਡਕਰ ਜਾਂ ਕੌਮ ਦੇ ਹੋਰ ਦਲਿਤ ਹੀਰਿਆਂ ਦੀ ਵਿਚਾਰਧਾਰਾ ਨੂੰ ਜਾਣ ਕੇ ਇਸ ਜਿੰਮੇਵਾਰੀ ਭਰੇ ਕਾਰਜਾਂ ਨੂੰ ਨਿਭਾਉਣਾ ਚਾਹੀਦਾ ਹੈ। 40 ਸ਼ਬਦਾਂ ਵਿਚ ਗੁਰੂ ਰਵਿਦਾਸ ਜੀ ਨੇ ਬ੍ਰਾਹਮਣਵਾਦ ਦੇ ਵਿਚਕਾਰ ਸਾਫ਼-ਸਾਫ਼ ਲਾਇਨਾ ਖਿੱਚ ਦਿੱਤੀਆਂ ਹਨ। ਇਕ ਅਜਿਹੀ ਰੇਖਾ ਖਿੱਚੀ ਜਿਸ ਵਿਚ ਬ੍ਰਾਹਮਣਵਾਦ ਦਾਖਲ ਨਹੀਂ ਹੋ ਸਕਦਾ ਸੀ। ਬ੍ਰਾਹਮਣਵਾਦ ਨੂੰ ਗੁਰੂ ਰਵਿਦਾਸ ਜੀ ਦੀ ਵਿਚਾਰਧਾਰਾ ਵਿਚ ਦਾਖਲ ਕਰਾਉਣ ਲਈ ਹੀ ਬ੍ਰਾਹਮਣਵਾਦੀ ਬਾਣੀ ਦੀ ਗੁਰੂ ਰਵਿਦਾਸ ਜੀ ਦੇ ਨਾਮ ਤੇ ਰਚਨਾ ਕੀਤੀ ਗਈ ਸੀ। ਡਾ. ਧਰਮਪਾਲ ਸਿੰਗਲ ਵਰਗਾ ਲੇਖਕ ਵੀ ਜਿਆਦਾ ਤਰ ਇਸੇ ਬ੍ਰਾਹਮਣਵਾਦੀ ਬਾਣੀ ਦੀਆਂ ਉਦਾਹਰਣਾ ਦੇ-ਦੇ ਕੇ ਗੁਰੂ ਰਵਿਦਾਸ ਜੀ ਦੀ ਵਿਚਾਰਧਾਰਾ ਨੂੰ ਬ੍ਰਾਹਮਣਵਾਦੀ ਬਣਾਉਣ ਅਤੇ ਗੁਰੂ ਰਵਿਦਾਸ ਜੀ ਨੂੰ ਵੈਸ਼ਣਵ ਸੰਤ ਬਣਾਉਣ ਦੀਆਂ ਕੋਸ਼ਿਸ਼ਾਂ ਕਰਦਾ ਰਿਹਾ ਹੈ। ਪਰ ਸਾਡੇ ਦਲਿਤ ਸਮਾਜ ਦੀ ਇਹ ਕਮਜੋਰੀ ਹੀ ਕਹੀ ਜਾ ਸਕਦੀ ਹੈ ਕਿ ਇਸ ਦੇ ਸਾਮ੍ਹਾਣੇ ਧਰਮ ਦੇ ਨਾਮ ਤੇ ਜੋ ਵੀ ਪਰੋਸ ਦਿੱਤਾ ਜਾਂਦਾ ਹੈ ਇਹ ਚੁੱਪ-ਚਾਪ ਉਸਨੂੰ ਗ੍ਰਹਿਣ ਕਰ ਲੈਂਦਾ ਹੈ। ਲੰਮੇ ਸਮੇਂ ਤੋਂ ਗੁਲਾਮ ਰਹਿਣ ਵਾਲੇ ਲੋਕਾਂ ਦੀ ਇਹ ਨਿਸ਼ਾਨੀ ਕਹੀ ਜਾ ਸਕਦੀ ਹੈ ਕਿ ਆਪਣੇ ਆਪ ਨੂੰ ਆਜਾਦ ਮਹਿਸੂਸ ਕਰਨ ਦੀ ਚਾਹਤ ਅਤੇ ਆਪਣੀ ਫੋਕੀ ਅਣਖ ਦੀ ਖਾਤਰ ਇਹ ਆਪਣੇ ਹੀ ਗੁਰੂ ਦੀ ਵਿਚਾਰਧਾਰਾ ਅਤੇ ਮਹਾਨ ਸਖਸ਼ੀਅਤ ਨੂੰ ਮਿਟਾਉਣ ਤੇ ਤੁਲੇ ਹੋਏ ਹਨ।
 
"ਸਖਾ ਭਗਤ ਇਹ ਅਸ਼ਟਮੀ ਕੀਤੀ ਅਰਜਨ ਦੇਵ" ਕੀ ਇਸ ਤਰ੍ਹਾਂ ਜਗਤਗੁਰੂ ਰਵਿਦਾਸ ਜੀ ਕਦੀ ਵੀ ਫਰਮਾ ਸਕਦੇ ਹਨ! ਅਜਿਹੀਆਂ ਹੀ ਹੋਰ ਬਹੁਤ ਸਾਰੀਆਂ ਉਦਾਹਰਣਾਂ ਹਨ ਜਿਨ੍ਹਾਂ ਕਾਰਨਾਂ ਕਰਕੇ ਇਸ ਬ੍ਰਾਹਮਣਵਾਦੀ ਬਾਣੀ ਨੂੰ ਗੁਰੂ ਰਵਿਦਾਸ ਜੀ ਦੀ ਬਾਣੀ ਨਹੀਂ ਮੰਨਿਆ ਜਾ ਸਕਦਾ। ਕੁਝ ਸੌੜੀ ਸੋਚ ਵਾਲੇ ਲੋਕ ਇਹ ਤਰਕ ਵੀ ਪੇਸ਼ ਕਰਦੇ ਹਨ ਕਿ ਗੁਰੂ ਰਵਿਦਾਸ ਜੀ ਨੇ ਆਪਣੀ ਜਿੰਦਗੀ ਵਿਚ ਕੀ ਸਿਰਫ 40 ਸ਼ਬਦ ਹੀ ਲਿਖੇ ਹਨ! ਇਹ ਸੂਝਵਾਨ ਲੋਕਾਂ ਦਾ ਤਰਕ ਨਹੀਂ ਹੋ ਸਕਦਾ ਕਿਉਂਕਿ ਸੂਝਵਾਨ ਲੋਕਾਂ ਨੂੰ ਅਤੇ ਬਾਣੀ ਦੇ ਜਿਹੜੇ ਗਿਆਤਾ ਹਨ ਉਨ੍ਹਾਂ ਨੂੰ ਪਤਾ ਹੈ ਕਿ 40 ਸ਼ਬਦਾਂ ਦੇ ਬਰਾਬਰ ਹੋਰ ਕੋਈ ਬਾਣੀ ਨਹੀਂ ਹੈ। ਗੱਲ ਗਿਣਤੀ ਘੱਟ ਜਾਂ ਵੱਧ ਦੀ ਨਹੀਂ ਹੁੰਦੀ ਗੱਲ ਵਿਚਾਰਧਾਰਾ ਦੀ ਹੁੰਦੀ ਹੈ, ਗੱਲ ਡੂੰਘਾਈ ਦੀ ਹੁੰਦੀ ਹੈ, ਗੱਲ ਸੋਚ-ਸਮਝ ਸਿਆਣਪ ਦੀ ਹੁੰਦੀ ਹੈ, ਗੱਲ ਤਜਰਬੇ ਦੀ ਹੁੰਦੀ ਹੈ, ਗੱਲ ਆਪਣੇ ਪਿਆਰੇ ਗੁਰੂ ਦੇ ਮੁਖਾਰਬਿੰਦ ਤੋਂ ਫ਼ਰਮਾਏ ਸ਼ੁੱਧ ਤੇ ਸਪੱਸ਼ਟ ਸ਼ਬਦਾਂ ਦੀ ਹੁੰਦੀ ਹੈ, ਜਿਨ੍ਹਾਂ ਦੀ ਕੋਈ ਵੀ ਕੀਮਤ ਨਹੀਂ ਹੈ। ਕੀ ਗੁਰੂ ਰਵਿਦਾਸ ਜੀ ਦੇ ਮੁਖਾਰਬਿੰਦ ਤੋਂ ਫ਼ਰਮਾਇਆ ਸ਼ਬਦ "ਬੇਗ਼ਮਪੁਰਾ ਸਹਰ ਕੋ ਨਾਉ" ਕੀ ਇਸਦੇ ਵਜ਼ਨ ਦਾ ਹੋਰ ਕਿਸੇ ਮਹਾਂਪੁਰਸ਼ ਦਾ ਵੀ ਸ਼ਬਦ ਹੈ! ਚਾਹੇ ਲੱਖਾਂ ਸ਼ਬਦ ਹੋਣਗੇ ਪਰ ਗੁਰੂ ਰਵਿਦਾਸ ਜੀ ਦੀ ਬੇਗ਼ਮਪੁਰੇ ਵਾਲੀ ਵਿਚਾਰਧਾਰਾ ਦਾ, ਡੂੰਘਾਈ ਦਾ, ਤਜਰਬੇ ਦਾ ਕੋਈ ਵੀ ਸਾਨੀ ਨਹੀਂ ਹੈ। ਜੇਕਰ ਇਸ ਤਰ੍ਹਾਂ ਦੇ ਸ਼ਬਦ ਹਨ ਤਾਂ ਲੈ ਆਓ! ਸਾਰੀ ਕੌਮ ਦੇ ਸਾਮ੍ਹਣੇ ਇਸ ਗੱਲ ਦਾ ਫੈਸਲਾ ਹੋਣਾ ਚਾਹੀਦਾ ਹੈ ਕਿ ਗੁਰੂ ਰਵਿਦਾਸ ਜੀ ਦੀ ਵਿਚਾਰਧਾਰਾ ਕੀ ਹੈ ਤੇ ਕਿਹੜਾ ਸ਼ਬਦ ਗੁਰੂ ਰਵਿਦਾਸ ਜੀ ਦਾ ਹੈ ਤੇ ਕਿਹੜਾ ਨਹੀਂ ਹੈ ਆਪੇ ਹੀ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਵੇਗਾ। ਗੁਰੂ ਰਵਿਦਾਸ ਜੀ ਦੇ 40 ਸ਼ਬਦਾਂ ਦੀ ਵਿਚਾਰਧਾਰਾ ਨੂੰ ਜਾਨਣਾ ਹੈ ਤਾਂ ਖੋਜ ਕਰੋ, ਮੈਂ 2 ਸਾਲ ਖੋਜ ਕੀਤੀ ਹੈ ਜਿਸਦੇ ਸਿੱਟੇ ਵਜੋਂ  370 ਪੰਨਿਆ ਦੀ ਮੇਰੀ ਪੁਸਤਕ "ਵਿਸ਼ਵ ਧਰਮ ਦੇ ਨਿਰਮਾਤਾ ਗੁਰੂ ਰਵਿਦਾਸ ਜੀ " ਸਾਮ੍ਹਣੇ ਆਈ ਹੈ। ਇਸ ਲਈ ਵੀ ਇਸ ਪੁਸਤਕ ਦੇ ਜਿਆਦਾ ਮਿਹਨਤ ਕੀਤੀ ਤਾਂ ਕਿ ਜਿਹੜੇ ਲੋਕ ਬੇਤੁਕੇ ਤਰਕ ਪੇਸ਼ ਕਰਦੇ ਹਨ ਇੱਥੋਂ ਤੱਕ ਕਿ ਇਹ ਲੋਕ ਮਨਘੜੰਤ ਬਾਣੀ ਨੂੰ ਸਹੀ ਠਹਿਰਾਉਣ ਲਈ 40 ਸ਼ਬਦਾਂ ਤੇ ਵੀ ਸਵਾਲ ਉਠਾਉਣ ਲੱਗ ਪਏ ਹਨ।  ਉਨ੍ਹਾਂ ਦੀ ਜੁਬਾਨ ਆਪਣੇ ਹੀ ਗੁਰੂ ਦੇ 40 ਸ਼ਬਦਾਂ ਦੇ ਖਿਲਾਫ ਨਾ ਉਠੇ, ਉਹ ਪਾਪਾਂ ਦੇ ਭਾਗੀ ਨਾ ਬਣਨ ਅਤੇ ਬੇਤੁਕੇ ਤਰਕ ਪੇਸ਼ ਨਾ ਕਰਨ ਇਸ ਲਈ ਇਸ ਪੁਸਤਕ ਤੇ ਬਹੁਤ ਜਿਆਦਾ ਮਿਹਨਤ ਕਰਕੇ ਇਸ ਨੇਪਰੇ ਚਾੜ੍ਹਿਆ ਗਿਆ। ਮੈਂ ਇੱਥੇ 40 ਸ਼ਬਦਾਂ ਦੀ ਸਿਫਤ ਸਲਾਹ ਵਿਚ ਪੂਰਾ ਤਾਂ ਨਹੀਂ ਲਿਖ ਸਕਦਾ ਸਿਰਫ ਇੰਨਾ ਹੀ ਕਹਾਂਗਾ ਕਿ ਗੁਰੂ ਰਵਿਦਾਸ ਜੀ ਦੀ ਇਸ ਸ਼ੁੱਧ ਬਾਣੀ ਵਿਚ ਉਪਲਬਦ ਸ਼ਬਦ ਜਿਵੇਂ ਕਿ- "ਸੁਭਾਈ", "ਸਾਭਾ", "ਬਿਲਾਂਬਾ", "ਅੰਦੋਹ", "ਤਸਵੀਸ", "ਆਬਾਦਾਨ", "ਮਾਮੂਰ", "ਮਹਰਮ", "ਬਿਮੋਹਿਆ", "ਉਨਮਨ", "ਅਸੋਚ", "ਓਲ੍ਹਗ", "ਓਲ੍ਹਗਣੀ", "ਇਰੰਡ", "ਬਿਗੂਚਾ", "ਸੀਵਾਂ", "ਓਛਾ", "ਪਤੀਆਰੁ", "ਅਵਿਲੋਕਨੋ", "ਮਧੁਕਰੁ", "ਭਾਖਉ", "ਆਸਨ", "ਉਰਸਾ", "ਅੰਭੁਲਾ", "ਅਉਹਾਰ", "ਮਤਸਰ", "ਸੁਰਿਤਰੁ", "ਬਾਰੁਨੀ", "ਬਿਸਥਰਿਓ" ਆਦਿ ਇਹ ਸ਼ਬਦ ਮੈਨੂੰ ਕਿਸੇ ਵੀ ਹੋਰ ਸੰਤ-ਗੁਰੂ ਦੀ ਬਾਣੀ ਵਿਚੋਂ ਨਹੀਂ ਮਿਲੇਗੁਰੂ ਰਵਿਦਾਸ ਜੀ ਦੇ 40 ਸ਼ਬਦ ਉਹ 40 ਥਮ੍ਹ ਹਨ ਜਿਨ੍ਹਾਂ ਤੇ ਵਿਸ਼ਵ ਧਰਮ ਦੀ ਨੀਂਹ ਗੁਰੂ ਜੀ ਖੁਦ ਹੀ ਰੱਖ ਕੇ ਗਏ। ਇਨ੍ਹਾਂ 40 ਸ਼ਬਦਾਂ ਦੇ ਸਹਾਰੇ ਨਾਲ ਅਸੀਂ ਪੂਰੇ ਵਿਸ਼ਵ ਨੂੰ ਇਕ ਕਰ ਸਕਦੇ ਹਾਂ। ਇੰਨੀ ਡੂੰਘੀ ਤੇ ਅਮਰ ਵਿਚਾਰਧਾਰਾ ਹੈ ਇਨ੍ਹਾਂ 40 ਸ਼ਬਦਾਂ ਵਿਚ।
 
ਗੁਰੂ ਜੀ ਦੇ 40 ਸ਼ਬਦਾਂ ਨੂੰ "ਸਿਰਫ" ਕਹਿਣ ਵਾਲੇ ਜਰਾ ਇਹ ਤਾਂ ਸੋਚਣ ਕਿ ਕਿੰਨੇ ਲੇਖਕਾਂ ਨੇ ਗੁਰੂ ਜੀ ਦੇ 40 ਸ਼ਬਦਾਂ ਤੇ ਅਧਿਐਨ ਕਰਕੇ ਪੁਸਤਕਾਂ ਲਿਖੀਆਂ ਹਨ ਅਤੇ ਕਿੰਨਿਆ ਨੇ ਅਜੇ ਲਿਖਣਾ ਹੈ, ਪਰ ਜੋ ਵੀ ਲਿਖਦਾ ਹੈ ਉਹ ਹੈਰਾਨ ਹੋ ਜਾਂਦਾ ਹੈ ਅਤੇ ਵੱਡੇ ਤੋਂ ਵੱਡੇ ਹੰਕਾਰੀ ਪੁਰਸ਼ ਦਾ ਸਿਰ ਵੀ ਗੁਰੂ ਜੀ ਦੀ ਵਿਚਾਰਧਾਰਾ ਅੱਗੇ ਅਤੇ ਉਨ੍ਹਾਂ ਦੇ ਮੁਖਾਰਬਿੰਦ ਤੋਂ ਉਚਾਰਣ ਇਨ੍ਹਾਂ ਸ਼ਬਦਾਂ ਅੱਗੇ ਆਪਣੇ ਆਪ ਝੁਕ ਜਾਂਦਾ ਹੈ। ਪਰ ਜਿਹੜੀ ਬਾਣੀ ਗੁਰੂ ਰਵਿਦਾਸ ਜੀ ਦੀ ਨਹੀਂ ਉਸ ਤੇ ਲਿਖਣ ਨੂੰ ਕੀ ਰਹਿ ਜਾਵੇਗਾ, ਅਸੀਂ ਗੁਰੂ ਰਵਿਦਾਸ ਜੀ ਦੀ ਸੋਚ ਨੂੰ ਕਿਉਂ ਮਾਰ ਰਹੇ ਹਾਂ। ਗੁਰੂ ਰਵਿਦਾਸ ਜੀ ਨੇ ਆਪਣੇ 40 ਸ਼ਬਦਾਂ ਵਿਚ ਬ੍ਰਾਹਮਣਵਾਦ ਨੂੰ ਜਗ੍ਹਾ ਨਹੀਂ ਦਿੱਤੀ, ਪੂਰਬਲੇ ਕਰਮਾਂ ਨੂੰ ਜਗ੍ਹਾ ਨਹੀਂ ਦਿੱਤੀ, ਕਰਮ-ਕਾਂਢ ਨੂੰ ਨਹੀਂ ਮੰਨਿਆ।
 
ਅੰਨੀ ਸ਼ਰਧਾ ਵਿਚ ਗੁਰੂ ਰਵਿਦਾਸ ਜੀ ਨਾਲ ਵਿਸ਼ਵਾਸਘਾਤ ਕਿਉਂ! ਕਿਉਂ ਡਰ ਲੱਗਦਾ ਹੈ ਸਚਾਈ ਦਾ ਸਾਥ ਦੇਣ ਤੋਂ! ਕਿਉਂ ਦਿਨੋਂ-ਦਿਨ ਅਸੀਂ ਸੰਤਰੇ ਦੀਆਂ ਫਾੜੀਆਂ ਵਾਂਗੂ ਅਲੱਗ-ਅਲੱਗ ਹੋ ਬ੍ਰਾਹਮਣਵਾਦ ਦੀ ਖੁਰਾਕ ਬਣਦੇ ਜਾ ਰਹੇ ਹਾਂ। ਧਰਮ ਦੇ ਨਾਮ ਤੇ ਅਧਰਮ ਕਿਉਂ! ਅਸੀਂ ਚਾਹੇ ਰਵਿਦਾਸੀਏ ਕਹਾਉਣ ਵਿਚ ਖੁਸ਼ੀ ਮਹਿਸੂਸ ਕਰੀਏ, ਜਾਂ ਬੋਧੀ, ਅੰਬੇਡਕਰੀ ਜਾਂ ਚਮਾਰ ਕਹਾਉਣ ਵਿਚ ਪਰ ਆਪਣੇ ਗੁਰੂ ਨਾਲ ਧੋਖਾ ਕਿਉਂ! ਰਵਿਦਾਸੀਆ ਨਾਮ ਕੋਈ ਨਵਾਂ ਨਹੀਂ ਹੈ! ਸਿਰਫ ਰਵਿਦਾਸੀਆ ਕਹਾਉਣ ਲਈ ਆਪਣੇ ਗੁਰੂ ਨਾਲ ਧੋਖਾ, ਇਹ ਕਿਹੋ ਜਿਹੀ ਮਾਨਸਿਕਤਾ ਹੈ! ਸਾਨੂੰ ਤਾਂ ਸਗੋਂ ਰਲ-ਮਿਲ ਕੇ ਭਾਰਤ ਵਿਚ ਆਪਣਾ ਰਾਜ ਲਿਆਉਣ ਦੀਆਂ ਤਰਤੀਬਾਂ ਸੋਚਣੀਆਂ ਚਾਹੀਦੀਆਂ ਹਨ, ਆਪਣਾ ਏਕਾ ਕਰਕੇ ਮਨੂੰਵਾਦੀਆਂ ਦੇ ਖਿਲਾਫ ਜੰਗ ਛੇੜਨੀ ਚਾਹੀਦੀ ਹੈ। ਗੁਰੂ ਰਵਿਦਾਸ ਜੀ ਦਾ ਨਾਮ ਪੂਰੀ ਦੁਨੀਆਂ ਵਿਚ ਫੈਲਾਉਣਾ ਚਾਹੀਦਾ ਹੈ। ਉਨ੍ਹਾਂ ਦੀ ਸੱਚੀ-ਸੁੱਚੀ ਸੋਚ ਦਾ ਦੁਨੀਆਂ ਦੇ ਕੋਨੇ-ਕੋਨੇ ਵਿਚ ਝੰਡਾ ਗੱਡ ਦੇਣਾ ਚਾਹੀਦਾ ਹੈ। ਪਰ ਇਹ ਤਾਂ ਹੀ ਹੋ ਸਕਦਾ ਹੈ ਜੇਕਰ ਅਸੀਂ ਖੁਦ 40 ਸ਼ਬਦਾਂ ਨੂੰ ਰੋਜਨਾ ਪੜ੍ਹੀਏ ਅਤੇ ਗੁਰੂ ਦੇ ਉਪਦੇਸ਼ਾਂ ਨੂੰ ਯਾਦ ਰੱਖੀਏ। ਸਿਰਫ "ਰਵਿਦਾਸੀਆ, ਰਵਿਦਾਸੀਆ, ਰਵਿਦਾਸੀਆ" ਕਹਿਣ ਨਾਲ ਅਸੀਂ ਕਿਸੇ ਹੋਰ ਤੇ ਤਾਂ ਕਿ ਆਪਣੇ ਹੀ ਲੋਕਾਂ ਤੇ ਬਹੁਤਾ ਚੰਗਾ ਪ੍ਰਭਾਵ ਨਹੀਂ ਪਾ ਸਕਦੇ। ਬਾਬਾ ਸਾਹਿਬ ਡਾ. ਅੰਬੇਡਕਰ ਨੇ ਕਿਹਾ ਹੈ "ਮੇਰੀ ਜੈ ਜੈ-ਕਾਰ ਕਰਨ ਨਾਲੋਂ ਚੰਗਾ ਹੈ ਕਿ ਮੇਰੀ ਸੋਚ ਨੂੰ ਅਪਣਾਵੋ"ਫਿਰ ਤੁਸੀਂ ਖੁਦ ਹੀ ਸੋਚੋ ਕਿ ਗੁਰੂ ਰਵਿਦਾਸ ਜੀ ਇੰਞ ਖੁਸ਼ ਹੁੰਦੇ ਹੋਣਗੇ ਅਸੀਂ ਉਨ੍ਹਾਂ ਦੇ ਨਾਮ ਤੇ ਆਪਣੇ ਆਪ ਨੂੰ ਰਵਿਦਾਸੀਏ ਰਵਿਦਾਸੀਏ ਤਾਂ ਕਹਿ ਰਹੇ ਹਾਂ ਪਰ ਉਨ੍ਹਾਂ ਦੀ ਵਿਚਾਰਧਾਰਾ ਨੂੰ ਨਹੀਂ ਅਪਣਾ ਰਹੇ। ਸਾਡੇ ਰਵਿਦਾਸੀਏ ਭਰਾਵਾਂ ਦਾ ਆਪਣੇ ਹੀ ਗੁਰੂ ਨਾਲ ਧੋਖਾ ਕਿਉਂ! ਜੇਕਰ ਕੋਈ ਵੀ ਮੇਰੇ ਵਰਗਾ ਬੰਦਾ ਸੱਚ ਬੋਲਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸਨੂੰ ਡੇਰੇਦਾਰਾਂ ਵਲੋਂ ਧਮਕੀਆਂ ਦਿੱਤੀਆਂ ਜਾਂਦੀਆਂ ਹਨ, ਉਸਨੂੰ ਡਰਾਇਆ ਧਮਕਾਇਆ ਜਾਂਦਾ ਹੈ।
 
ਕੀ ਗੁਰੂ ਰਵਿਦਾਸ ਜੀ ਵਰਗੇ ਮਹਾਨ ਕ੍ਰਾਂਤੀਕਾਰੀ ਆਗੂ ਦੀ ਸੋਚ ਨੂੰ ਮਰਨ ਦਿੱਤਾ ਜਾਵੇ। ਕੀ ਗੁਰੂਆਂ ਦੇ ਗੁਰੂ ਨਾਲ ਧੋਖਾ ਕਰਨਾ ਇਹ ਕਰਪਸ਼ਨ ਨਹੀਂ ਹੈ! ਇਸ ਕਰਪਸ਼ਨ ਨੂੰ ਰੋਕਣ ਦਾ ਇਕੋ ਇਕ ਤਰੀਕਾ ਹੈ ਕਿ ਅਸੀਂ ਗੁਰੂ ਰਵਿਦਾਸ ਜੀ ਦੀ ਵਿਚਾਰਧਾਰਾ ਨੂੰ ਅਤੇ ਸ਼ੁੱਧ 40 ਸ਼ਬਦਾਂ ਨੂੰ ਆਪਣੇ ਜੀਵਨ ਦਾ ਆਧਾਰ ਬਣਾਈਏ।
 
ਜੇਕਰ ਮੇਰੀਆਂ ਗੱਲਾਂ ਦਾ ਯਕੀਨ ਨਹੀਂ ਆਉਂਦਾ ਤਾਂ ਤੁਸੀਂ ਖੁਦ ਹੀ ਇਹ ਨਤੀਜਾ ਕੱਢ ਸਕਦੇ ਹੋ ਕਿ ਗੁਰੂ ਰਵਿਦਾਸ ਜੀ ਸਚਮੁਚ ਕ੍ਰਿਸ਼ਨ ਦੇ ਭਗਤ ਸਨ ਜਿਵੇਂ ਕਿ ਅੰਮ੍ਰਿਤਬਾਣੀ ਦੇ ਉਪਰੋਕਤ ਸ਼ਬਦ ਵਿਚ ਕਿਸੇ ਨੇ ਲਿਖਿਆ ਹੈ "ਸਖਾ ਭਗਤ ਇਹ ਅਸ਼ਟਮੀ ਕੀਤੀ ਅਰਜਨ ਦੇਵ।" ਗੁਰੂ ਰਵਿਦਾਸ ਜੀ ਨੇ ਤਾਂ ਆਪਣੇ ਸ਼ੁੱਧ 40 ਸ਼ਬਦਾਂ ਵਿਚ ਕ੍ਰਾਂਤੀਕਾਰੀ ਸਤਿਗੁਰੂ ਨਾਮਦੇਵ ਜੀ, ਕ੍ਰਾਂਤੀਕਾਰੀ ਸਤਿਗੁਰੂ ਕਬੀਰ ਜੀ, ਕ੍ਰਾਂਤੀਕਾਰੀ ਸਤਿਗੁਰੂ ਤ੍ਰਿਲੋਚਨ ਜੀ, ਕ੍ਰਾਂਤੀਕਾਰੀ ਸਤਿਗੁਰੂ ਸਧਨਾ ਜੀ, ਕ੍ਰਾਂਤੀਕਾਰੀ ਸਤਿਗੁਰੂ ਸੈਨ ਜੀ ਦੀਆਂ ਉਦਾਹਰਣਾਂ ਦਿੱਤੀਆਂ ਹਨ, ਜਿਵੇਂ ਕਿ ਗੁਰੂ ਰਵਿਦਾਸ ਜੀ ਦੇ ਹੇਠ ਲਿਖਿਆ ਰਾਗ ਮਾਰੂ ਵਿਚ ਉਚਾਰਣ ਕੀਤਾ ਹੋਇਆ ਸ਼ਬਦ ਹੈ
 
ਐਸੀ ਲਾਲ ਤੁਝ ਬਿਨੁ ਕਉਨੁ ਕਰੈ ।। ਗਰੀਬ ਨਿਵਾਜੁ ਗੁਸਾਈਆ ਮੇਰਾ ਮਾਥੈ ਛਤ੍ਰ ਧਰੈ ।। 1 ।। ਰਹਾਉ ।। ਜਾ ਕੀ ਛੋਤਿ ਜਗਤ ਕਉ ਲਾਗੈ ਤਾ ਪਰ ਤੁਂਹੀ ਢਰੈ ।। ਨੀਚਹ ਊਚ ਕਰੈ ਮੇਰਾ ਗੋਬਿੰਦੁ ਕਾਹੂ ਤੇ ਨ ਡਰੈ ।। 1 ।। ਨਾਮਦੇਵ ਕਬੀਰੁ ਤਿਲੋਚਨੁ ਸਧਨਾ ਸੈਨੁ ਤਰੈ ।। ਕਹਿ ਰਵਿਦਾਸੁ ਸੁਨਹੁ ਰੇ ਸੰਤਹੁ ਹਰਿ ਜੀਉ ਤੇ ਸਭੈ ਸਰੈ।। 2 ।। 1 ।।
 
ਹੁਣ ਤੁਸੀਂ ਖੁਦ ਹੀ ਅੰਦਾਜਾ ਲਗਾਓ ਕਿ ਇੰਨੇ ਮਹਾਨ ਕ੍ਰਾਂਤੀਕਾਰੀ ਸੰਤ-ਮਹਾਂਪੁਰਸ਼ਾਂ ਦੀਆਂ ਉਦਾਹਰਣਾ ਗੁਰੂ ਰਵਿਦਾਸ ਜੀ ਨੇ ਕਿਉਂ ਦੇਣੀਆਂ ਸਨ। ਇਥੇ ਗੁਰੂ ਰਵਿਦਾਸ ਜੀ ਨੇ ਕ੍ਰਿਸ਼ਨ, ਹਨੂਮਾਨ ਜਾਂ ਅਰਜਨ ਦੀ ਉਦਾਹਰਣ ਕਿਉਂ ਨਹੀਂ ਦਿੱਤੀ। ਇਹ ਉਦਾਹਾਰਣਾ ਸਿਰਫ ਤੇ ਸਿਰਫ ਗੁਰੂ ਰਵਿਦਾਸ ਜੀ ਦੇ ਨਾਮ ਤੇ ਥੋਪੀ ਗਈ ਬਾਣੀ ਵਿਚ ਹੀ ਕਿਉਂ ਹਨ! ਇਹ ਸਭ ਇਕ ਮਹਾਨ ਦਲਿਤ ਆਗੂ ਜੋ ਪੂਰੀ ਦੁਨੀਆਂ ਲਈ ਚਾਨਣ ਮੁਨਾਰਾ ਹੈ ਉਸਦੀ ਸੋਚ ਨੂੰ ਧੁੰਦਲਾ ਕਰਨ ਅਤੇ ਖ਼ਤਮ ਕਰਨ ਦੀਆਂ ਚਾਲਾਂ ਦੇ ਅਧੀਨ ਹੋਇਆ, ਉਨ੍ਹਾਂ ਦੇ ਨਾਮ ਤੇ ਮਨਘੜ੍ਹਤ ਬਾਣੀ ਲਿਖੀ ਗਈ ਦਲਿਤ ਸਮਾਜ ਨੂੰ ਗੁੰਮਰਾਹ ਕਰਨ ਲਈ।  ਕੀ ਗੁਰੂ ਰਵਿਦਾਸ ਜੀ ਕ੍ਰਿਸ਼ਨ ਦੇ ਉਪਾਸ਼ਕ ਸਨ ਜੇਕਰ ਤੁਸੀਂ ਇਹ ਗੱਲ ਮੰਨਦੇ ਹੋ ਤਾਂ ਫਿਰ ਬਾਬਾ ਸਾਹਿਬ ਡਾ. ਅੰਬੇਡਕਰ ਜੀ ਦੀ ਪੁਸਤਕ  "ਸੰਪੂਰਣ ਖੰਡ, ਭਾਗ 8, ਪੰਨਾ 336" ਇਕ ਵਾਰ ਜਰੂਰ ਪੜ੍ਹਿਓ। ਇਸ ਵਿਚ ਬਾਬਾ ਸਾਹਿਬ ਡਾ. ਅੰਬੇਡਕਰ ਜੀ ਨੇ ਕ੍ਰਿਸ਼ਨ ਬਾਰੇ ਜੋ ਖੋਜ ਭਰਪੂਰ ਜਾਣਕਾਰੀ ਦਿੱਤੀ ਹੈ ਉਸ ਨੂੰ ਪੜ੍ਹ ਕੇ ਤੁਸੀਂ ਇਸ ਤਰ੍ਹਾਂ ਦੀ ਬਾਣੀ ਨੂੰ ਗੁਰੂ ਰਵਿਦਾਸ ਜੀ ਦੀ ਬਾਣੀ ਨਹੀਂ ਕਹਿ ਸਕੋਗੇ। ਪਰ ਇਹ ਸਾਡੇ ਸਮਾਜ ਦੇ ਲੋਕਾਂ ਦੀ ਬਹੁਤ ਵੱਡੀ ਕਮੀ ਹੈ ਉਹ ਖੁਦ ਪੜ੍ਹਨ ਵਿਚ ਘੱਟ ਤੇ ਸੁਣੀਆਂ-ਸੁਣਾਈਆਂ ਗੱਲਾਂ ਵਿਚ ਜਿਆਦਾ ਯਕੀਨ ਕਰਦੇ ਹਨ ਉਹ ਵੀ ਅੰਨੀ ਸ਼ਰਧਾ ਵਿਚ ਰਹਿ ਕੇ। 
 
ਮੈਂ ਕਿਸੇ ਨੂੰ ਵੀ ਕਿਸੇ ਵੀ ਡੇਰੇ ਜਾਣ ਤੋਂ ਜਾਂ ਰਵਿਦਾਸੀਆ ਕਹਾਉਣ ਤੋਂ ਨਹੀਂ ਰੋਕਦਾ। ਮੇਰੇ ਬਾਰੇ ਗਲਤ ਅਫ਼ਵਾਹਾਂ ਫੈਲਾਈਆਂ ਜਾ ਰਹੀਆਂ ਹਨ। ਇਸ ਲਈ ਜਦੋਂ ਵੀ ਮੈਂ ਇਸ ਬ੍ਰਾਹਣਵਾਦੀ ਬਾਣੀ ਤੇ ਆਪਣੇ ਵਿਚਾਰ ਦਿੰਦਾ ਹਾਂ ਤਾਂ ਮੈਨੂੰ ਗਦਾਰ, ਗਦਾਰ, ਗਦਾਰ ਕਹਿ ਕੇ ਭੰਡਿਆ ਜਾਂਦਾ ਹੈ, ਇੱਥੇ ਹੀ ਬਸ ਨਹੀਂ ਮੈਨੂੰ ਸਿੱਖਾਂ ਕੋਲੋਂ ਪੈਸੇ ਖਾ ਲਏ ਜਾਂ ਬੋਧੀਆਂ ਕੋਲ ਖਾ ਲਏ, ਜਾਂ ਆਦਿ-ਧਰਮੀਆਂ ਕੋਲੋਂ ਕਾ ਲਏ, ਜਾਂ ਬਲੋਗ ਬਣਾ ਕੇ ਪੈਸੇ ਕਮਾ ਰਿਹੈ, ਜਾਂ ਆਪਣੀ ਪੁਸਤਕ ਦੀ ਪਬਲੀਸਿਟੀ ਕਰ ਰਿਹਾ, ਕਹਿ ਕੇ ਮੇਰਾ ਭੰਡੀ-ਪ੍ਰਚਾਰ ਕੀਤਾ ਜਾਂਦਾ ਹੈ। ਕੋਈ ਵੀ ਬੰਦਾ ਜੋ ਪੈਸਿਆਂ ਦੇ ਲਾਲਚ ਵਿਚ, ਪਬਲੀਸਿਟੀ ਦੇ ਲਾਲਚ ਵਿਚ ਜਾਂ ਪੱਖ-ਪਾਤ ਕਰਕੇ ਧੋਖੇ-ਧੜਿਆਂ ਨਾਲ ਆਪਣਾ ਮੰਨ ਕਾਲਾ ਕਰ ਲੈਂਦਾ ਹੈ ਉਹ ਲੇਖਕ ਨਹੀਂ ਬਣ ਸਕਦਾ। ਪਰ ਗੁਰੂ ਰਵਿਦਾਸ ਜੀ ਦੀ ਕ੍ਰਿਪਾ ਨਾਲ ਮੇਰੀ ਕਲਮ ਸੱਚ ਲਿਖਣ ਅਤੇ ਆਪਣੇ ਗੁਰੂ ਦੀ ਵਡਿਆਈ ਲਿਖਣ ਵਿਚ ਝਿਝਕ ਮਹਿਸੂਸ ਨਹੀਂ ਕਰ ਰਹੀ ਇਹ ਸਭ ਗੁਰੂ ਰਵਿਦਾਸ ਜੀ ਦੀ ਕ੍ਰਿਪਾ ਹੈ ਜਿਸਦੇ ਫਲ-ਸਰੂਪ ਮੇਰੀ ਪੁਸਤਕ ਵਿਸ਼ਵ ਧਰਮ ਦੇ ਨਿਰਮਾਤਾ ਅਤੇ ਇਕ ਨਾਵਲ ਪਾਠਕਾਂ ਦੇ ਹੱਥਾਂ ਵਿਚ ਹੋਵੇਗਾ। ਪਰ ਡੇਰਿਆਂ ਨੂੰ ਮੁੱਖ ਰੱਖ ਕੇ ਆਪਣੀ ਜਿੰਦਗੀ ਗੁਜਾਰਨ ਵਾਲੇ ਲੋਕ ਤੇ ਲੇਖਕ ਕੀ ਸਮਝਣ ਗੁਰੂ ਦੀ ਕ੍ਰਿਪਾ ਨੂੰ। ਉਨ੍ਹਾਂ ਨੂੰ ਤਾਂ ਅਜੇ ਵੀ ਸਾਧਾਂ ਦੀਆਂ ਜੰਤਰੀਆਂ ਤੇ ਧਾਗੇ-ਤਵੀਤਾਂ ਅਤੇ ਨਾਮਦਾਨਾਂ ਤੇ ਭਰੋਸਾ ਹੈ ਐਪਰ ਗੁਰੂ ਰਵਿਦਾਸ ਜੀ ਉਪਰ ਭਰੋਸਾ ਨਹੀਂ ਹੈਪਰ ਹਰ ਇਕ ਦਾ ਆਪਣਾ ਤਜੁਰਬਾ ਹੈ, ਮੇਰਾ ਆਪਣਾ ਤਜੁਰਬਾ ਹੈ ਡੇਰਿਆਂ ਬਾਰੇ। ਹਰ ਕਿਸੇ ਨੂੰ ਧਾਰਮਿਕ ਆਜਾਦੀ ਹੈ, ਹਰ ਕਿਸੇ ਨੂੰ ਆਪਣੀ ਸੋਚ ਸਮਝ ਨਾਲ ਅਕਲ ਆਉਣੀ ਹੈ। ਪਰ ਇਹ ਆਜਾਦੀ ਦਾ ਅਸੀਂ ਇੰਨਾ ਫਾਇਦਾ ਨਹੀਂ ਉਠਾ ਸਕਦੇ ਕਿ ਜਗਤਗੁਰੂ ਰਵਿਦਾਸ ਜੀ ਮਹਾਰਾਜ ਵਰਗੀ ਮਹਾਨ ਸਖ਼ਸ਼ੀਅਤ ਨਾਲ ਧੋਖਾ ਕੀਤਾ ਜਾਵੇ। ਅੰਮ੍ਰਿਤਬਾਣੀ ਗੁਰੂ ਰਵਿਦਾਸ ਜੀ ਦੀ ਸੋਚ ਨੂੰ ਹੋਰ ਪਾਸੇ ਲੈ ਗਈ ਹੈ ਜਾਂ ਕਹਿ ਲਵੋ ਗੁਰੂ ਰਵਿਦਾਸ ਜੀ ਵਰਗੀ ਸਖਸੀਅਤ ਤੋਂ ਕੋਸਾਂ ਦੂਰ ਹੈਗੁਰੂ ਰਵਿਦਾਸ ਜੀ ਵਰਗੇ ਕ੍ਰਾਂਤੀਕਾਰੀ ਅਤੇ ਧਾਰਮਿਕ ਆਗੂ ਦੀ ਜਿਹੜੀ ਸੋਚ ਨੂੰ ਅਸੀਂ ਅੱਜ ਤੱਕ ਨਮਸਕਾਰ ਕਰਦੇ ਆ ਰਹੇ ਹਾਂ ਅੰਮ੍ਰਿਤਬਾਣੀ ਨੇ ਉਸ ਸੋਚ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਹੈ।
 
ਜਦੋਂ ਡੇਰੇਦਾਰਾਂ ਨੂੰ ਇਸ ਮਨਘੜ੍ਹਤ ਬਾਣੀ ਬਾਰੇ ਸੱਚ ਦੱਸਿਆ ਜਾਂਦਾ ਹੈ ਜਾਂ ਤਰਕ ਨਾਲ ਗੱਲ ਕਰਨ ਲਈ ਕਿਹਾ ਜਾਂਦਾ ਹੈ ਤਾਂ ਉਹ ਇਹ ਕਹਿ ਕੇ ਆਪਣਾ ਪੱਲੂ ਛੁਡਵਾ ਲੈਂਦੇ ਹਨ ਕਿ ਜਾਂ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਗੁਰੂ ਮੰਨ ਕੇ ਸਿੰਘ ਬਣ ਜਾਵੋ ਜਾਂ ਫਿਰ ਅੰਮ੍ਰਿਤਬਾਣੀ ਨੂੰ ਮੰਨੋ ਬਸ ਸਾਨੂੰ ਹੋਰ ਕੁਝ ਨਹੀਂ ਪਤਾ, ਸਾਡੇ ਡੇਰੇ ਨੇ ਰਵਿਦਾਸੀਆ ਧਰਮ ਦਿੱਤਾ ਹੈ ਹੁਣ ਅਸੀਂ ਰਵਿਦਾਸੀਏ ਹਾਂ। ਪਰ ਜਦੋਂ ਮੈਂ ਉਨ੍ਹਾਂ ਤੋਂ ਇਹ ਗੱਲ ਪੁੱਛਦਾ ਹਾਂ ਕਿ ਇਹ ਕਿੱਥੇ ਲਿਖਿਆ ਹੈ ਕਿ ਜੋ ਲੋਕ ਬ੍ਰਾਹਮਣਵਾਦੀ ਬਾਣੀ ਨੂੰ ਨਹੀਂ ਮੰਨਦੇ ਉਹ ਸਿੰਘ ਬਣ ਜਾਣ ਉਹ ਗੁਰੂ ਰਵਿਦਾਸ ਜੀ ਨੂੰ ਆਪਣਾ ਇਸ਼ਟ ਨਾ ਮੰਨ ਕੇ ਹੋਰ ਕਿਸੇ ਧਰਮ ਵਿਚ ਦਾਖਲ ਹੋਣ, ਇਹ ਕਿਹੜੇ ਕਾਨੂੰਨ ਵਿਚ ਲਿਖਿਆ ਹੈ! ਜੇਕਰ ਮੈਂ ਤੁਹਾਨੂੰ ਇਹ ਗੱਲ ਕਹਾਂ ਕਿ ਗੁਰੂ ਰਵਿਦਾਸ ਜੀ ਨੂੰ ਮੰਨੋਂ ਜਾਂ ਬਾਬਿਆਂ ਨੂੰ ਫਿਰ ਦੱਸੋ ਤੁਸੀਂ ਇਸਦਾ ਕੀ ਜਵਾਬ ਦੇਵੋਗੇ। ਸਾਡੀ ਕੌਮ ਨੇ ਜਾਂ ਅਸੀਂ ਜਿੰਨਾ ਵੱਧ ਤੋਂ ਵੱਧ ਸਤਿਕਾਰ ਇਨ੍ਹਾਂ ਬਾਬਿਆਂ ਦਾ ਕੀਤਾ ਹੈ ਅਤੇ ਕਰ ਰਹੇ ਹਾਂ ਉਸ ਦਾ ਮਤਲਬ ਇਹ ਨਹੀਂ ਕਿ ਇਹ ਗੁਰੂ ਰਵਿਦਾਸ ਮਹਾਰਾਜ ਜੀ ਦੀ ਸੋਚ ਨੂੰ ਬਦਲਣ ਦੇ ਅਧਿਕਾਰ ਰੱਖਦੇ ਹਨ। ਡਾ. ਭੀਮ ਰਾਓ ਅੰਬੇਡਕਰ ਜੀ ਨੇ ਸਾਨੂੰ ਧਾਰਮਿਕ ਆਜਾਦੀ ਦਿੱਤੀ ਹੈ ਪਰ ਉਸਦੇ ਨਾਲ ਹੀ ਬ੍ਰਾਹਮਣਵਾਦ ਨਾਲ ਲੜਨ ਦੀ ਸ਼ਕਤੀ ਅਤੇ ਵਿਵੇਕ ਵੀ ਦਿੱਤਾ ਹੈ। ਰਵਿਦਾਸੀਆ ਸਾਡਾ ਕੋਈ ਨਵਾਂ ਨਾਮ ਨਹੀਂ ਹੈ ਸਾਨੂੰ ਤਾਂ ਪਹਿਲਾਂ ਤੋਂ ਹੀ ਰਵਿਦਾਸੀਆ ਕਹਿ ਕੇ ਬੁਲਾਇਆ ਜਾਂਦਾ ਸੀ। ਹਾਂ, ਸ਼੍ਰੀਚੰਦੀਆਂ ਲਈ ਇਹ ਨਵਾਂ ਨਾਮ ਹੋਵੇਗਾ। ਜੇਕਰ ਅਸੀਂ ਇਨ੍ਹਾਂ ਨੂੰ ਡੇਰਿਆਂ ਨੂੰ ਸਤਿਕਾਰ ਦਿੱਤਾ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਇਹ ਪੂਰੀ ਕੌਮ ਨੂੰ ਗੁਰੂ ਰਵਿਦਾਸ ਜੀ ਦੇ ਨਾਮ ਤੇ ਬੇਵਕੂਫ ਬਣਾਉਣ ਜਾਂ ਗੁਰੂ ਰਵਿਦਾਸ ਜੀ ਨੂੰ ਮੰਨਣ ਵਾਲਿਆਂ ਦੀਆਂ ਭਾਵਨਾਵਾਂ ਨਾਲ ਖੇਡਣ। ਗੁਰੂ ਰਵਿਦਾਸ ਜੀ ਵਿਚ ਸ਼ਰਧਾ ਰੱਖਣ ਵਾਲਾ ਕੋਈ ਵੀ ਇਨਸਾਨ ਜੇਕਰ ਬ੍ਰਾਹਮਣਵਾਦ ਜਾਂ ਕਰਮਕਾਂਢ ਨੂੰ ਨਹੀਂ ਮੰਨਦਾ ਇਸਦਾ ਮਤਲਬ ਇਹ ਨਹੀਂ ਕਿ ਉਹ ਰਵਿਦਾਸੀਆ ਨਹੀਂ ਜਾਂ ਚਮਾਰ ਨਹੀਂ ਜਾਂ ਇਨਸਾਨ ਨਹੀਂ। ਕਿਸੇ ਵੀ ਡੇਰੇ ਨੂੰ ਕਿਸੇ ਵੀ ਇਨਸਾਨ ਦੀ ਜਾਤ, ਧਰਮ ਜਾਂ ਔਕਾਤ ਦੱਸਣ ਦਾ ਕੋਈ ਹੱਕ ਨਹੀਂ ਹੈ। ਇਹ ਆਪਣੀ ਵਿਚਾਰਧਾਰਾ ਨੂੰ ਡੇਰਿਆਂ ਤੱਕ ਹੀ ਸੀਮਤ ਰੱਖਣ ਤਾਂ ਚੰਗਾ ਹੈ। ਅੱਜ ਤੱਕ ਦਾ ਇਤਿਹਾਸ ਪੜ੍ਹ ਲਓ, ਬ੍ਰਾਹਮਣਵਾਦ ਦੇ ਸਹਾਰੇ ਨਾਲ ਕੋਈ ਵੀ ਦਲਿਤ ਵਿਅਕਤੀ ਜਾਂ ਧਰਮ ਬਹੁਤੀ ਦੇਰ ਤੱਕ ਆਪਣੀ ਛਾਪ ਨਹੀਂ ਛੱਡ ਸਕਿਆ। ਭਾਰਤ ਵਿਚ ਦਲਿਤ ਲਈ ਅਸਲੀ ਮਸੀਹਾ ਓਹੀ ਹੈ ਜੋ ਸਿਰਫ ਤੇ ਸਿਰਫ ਦਲਿਤਾਂ ਲਈ ਮਨੂੰਵਾਦੀ ਸੋਚ ਦੇ ਖਿਲਾਫ ਲੜਿਆ। ਇਸੇ ਲਈ ਅੱਜ ਸਤਿਗੁਰੂ ਰਵਿਦਾਸ ਜੀ ਨੂੰ ਅਤੇ ਬਾਬਾ ਸਾਹਿਬ ਡਾ. ਅੰਬੇਡਕਰ ਜੀ ਨੂੰ ਦਲਿਤ ਆਪਣਾ ਮਸੀਹਾ ਮੰਨਦੇ ਹਨ, ਨਹੀਂ ਤਾਂ ਪਰਮਾਤਮਾ ਦੀ ਭਗਤੀ ਹੋਰ ਵੀ ਬਹੁਤਿਆਂ ਨੇ ਕੀਤੀ ਹੈ, ਸਮਾਜ ਸੁਧਾਰਕ ਹੋਰ ਵੀ ਭਾਰਤ ਵਿਚ ਬਹੁਤ ਹੋਏ ਹਨ।
 
ਆਪਣੇ ਆਪ ਨੂੰ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਚਾਰਕ ਕਹਿਣ ਵਾਲਿਆਂ ਨੂੰ ਬੇਨਤੀ ਹੈ ਕਿ ਉਹ ਆਪਣੇ ਨਿੱਜੀ ਮੁਫਾਦਾਂ ਲਈ ਗੁਰੂ ਰਵਿਦਾਸ ਜੀ ਦੀ ਵਿਚਾਰਧਾਰਾ ਨਾਲ ਖਿਲਵਾੜ ਨਾ ਕਰਨ ਕਿਉਂਕਿ ਗੁਰੂ ਰਵਿਦਾਸ ਜੀ ਨੇ ਆਪਣੀ ਬਾਣੀ ਵਿਚ ਸਾਫ ਤੇ ਸਪੱਸ਼ਟ ਕੀਤਾ ਹੈ, ਕਿ ਜਿਹੜੇ ਮੁਕੰਦ, ਰਾਮ, ਮਾਧੋ, ਹਰਿ ਨੂੰ ਮੈਂ ਮੰਨਦਾ ਹਾਂ ਉਸਦੀ ਭਗਤੀ ਕਰਕੇ ਸੰਤ ਨਾਮਦੇਵ ਜੀ, ਸੰਤ ਕਬੀਰ ਜੀ, ਸੰਤ ਸਧਨਾ ਜੀ, ਸੰਤ ਸੈਣ ਜੀ, ਆਦਿ ਵੀ ਤਰ ਗਏ। ਪਰ ਅੰਮ੍ਰਿਤਬਾਣੀ ਦੇ ਇਸ ਸ਼ਬਦ ਵਿਚ ਅਰਜੁਨ ਦੀ ਉਦਾਹਰਣ ਦਿੱਤੀ ਹੈ ਜੋ ਕ੍ਰਿਸ਼ਨ ਦਾ ਬਹੁਤ ਵੱਡਾ ਆਗਿਆਕਾਰੀ ਅਤੇ ਭਗਤ ਮੰਨਿਆ ਗਿਆ ਹੈ। ਜਿਸਨੂੰ ਕ੍ਰਿਸ਼ਨ ਦੇ ਮੁੱਖ ਤੋਂ ਗੀਤਾ ਉਪਦੇਸ਼ ਸੁਣਨ ਦਾ ਸੁਭਾਗ ਪ੍ਰਾਪਤ ਮੰਨਿਆ ਜਾਂਦਾ ਹੈ। ਇਸੇ ਲਈ ਕ੍ਰਿਸ਼ਨ-ਅਰਜੂਨ ਦੀਆਂ ਬ੍ਰਾਹਮਣਵਾਦੀ ਲੋਕਾਂ ਵਿਚ ਆਮ ਉਦਾਹਰਣਾ ਸੁਣਨ ਨੂੰ ਮਿਲ ਜਾਂਦੀਆਂ ਹਨ। ਪਰ ਗੁਰੂ ਜੀ ਇਕ ਕ੍ਰਾਂਤੀਕਾਰੀ ਸੰਤ ਸਨ ਉਨ੍ਹਾਂ ਨੇ ਬ੍ਰਾਹਮਣਵਾਦ ਨੂੰ ਕਰਾਰੀ ਚੋਟ ਮਾਰਦੇ ਹੋਏ ਦਲਿਤ ਸੰਤਾਂ ਦੀਆਂ ਉਦਾਹਰਣਾਂ ਦਿੱਤੀਆਂ।
 
ਮੈਂ 40 ਸ਼ਬਦਾਂ ਦਾ ਅਧਿਐਨ ਕਰਨ ਤੋਂ ਬਾਅਦ ਕਿਸੇ ਵੀ ਐਸੀ ਬਾਣੀ ਨੂੰ ਗੁਰੂ ਰਵਿਦਾਸ ਜੀ ਦੀ ਬਾਣੀ ਨਹੀਂ ਮੰਨਦਾ ਜੋ ਗੁਰੂ ਰਵਿਦਾਸ ਜੀ ਦੀ ਵਿਚਾਰਧਾਰਾ ਤੇ ਖਰੀ ਨਾ ਉਤਰਦੀ ਹੋਵੇ, ਜੋ ਗੁਰੂ ਰਵਿਦਾਸ ਜੀ ਵਰਗੀ ਮਹਾਨ ਸਖਸ਼ੀਅਤ ਨੂੰ ਘਟਾਉਂਦੀ ਹੋਵੇ, ਜਿਸ ਤਰ੍ਹਾਂ ਇਹ ਬਾਰਾਮਾਹ ਉਪਦੇਸ਼, ਸ਼ਾਦੀ ਉਪਦੇਸ਼, ਲਾਵਾਂ ਅਤੇ ਹੋਰ ਬਹੁਤ ਸਾਰੇ ਐਸੀ ਹੀ ਬਾਣੀ ਜੋ ਗੁਰੂ ਰਵਿਦਾਸ ਜੀ ਦੀ ਨਹੀਂ ਹੈ। ਕੁਝ ਕੁ ਅੰਧ-ਵਿਸ਼ਵਾਸੀ ਲੋਕਾਂ ਨੂੰ ਛੱਡ ਕੇ ਇਸ ਬਗੈਰ-ਰਾਗਾਂ ਤੋਂ ਉਪਲੱਭਦ ਬਾਣੀ ਨੂੰ ਧੰਨ ਧੰਨ ਜਗਤਗੁਰੂ ਰਵਿਦਾਸ ਜੀ ਦੀ ਮੰਨਣ ਨੂੰ ਤਿਆਰ ਨਹੀਂ ਹਨ। ਥੋੜ੍ਹੀ-ਬਹੁਤੀ ਬਾਣੀ ਦੀ ਸਮਝ ਰੱਖਣ ਵਾਲੇ, ਰਾਗਾਂ ਦੀ ਸਮਝ ਰੱਖਣ ਵਾਲੇ ਜਾਂ ਫਿਰ ਬਹਿਰ ਜਾਂ ਲੈਅ ਦੀ ਸਮਝ ਰੱਖਣ ਵਾਲੇ ਇਹ ਜਲਦੀ ਹੀ ਅੰਦਾਜਾ ਲਗਾ ਲੈਂਦੇ ਹਨ ਕਿ ਇਹ ਬਾਣੀ ਗੁਰੂ ਰਵਿਦਾਸ ਜੀ ਦੀ ਬਾਣੀ ਨਹੀਂ ਹੈ ਜੋ ਕਿ ਖੁਦ ਰਾਗਾਂ ਦੇ ਗੁਰੂ ਸਨ, ਰਾਗਾਂ ਦੇ ਮਾਸਟਰ ਸਨ। ਗੁਰੂ ਰਵਿਦਾਸ ਜੀ ਰਾਗ ਵਿਦਿੱਆ ਵਿਚ ਇੰਨੇ ਮਾਹਰ ਸਨ ਕਿ ਉਨ੍ਹਾਂ ਨੇ ਰਾਗਾਂ ਨੂੰ ਖੁਦ ਵੀ ਕੰਪੋਜ਼ ਵੀ ਕੀਤਾ। ਬਾਰੀਕ ਬੁੱਧੀ ਰੱਖਣ ਵਾਲੇ ਬਹੁਤ ਸਾਰੇ ਲੇਖਕ ਇਸ ਗੱਲ ਨੂੰ ਮੰਨਦੇ ਹਨ ਕਿ ਗੁਰੂ ਰਵਿਦਾਸ ਜੀ ਰਾਗਾਂ ਦੀ ਪੂਰੀ ਸੋਝੀ ਰੱਖਦੇ ਸਨ ਅਤੇ ਜਿਨ੍ਹਾਂ 16 ਰਾਗਾਂ ਵਿਚ ਗੁਰੂ ਰਵਿਦਾਸ ਜੀ ਨੇ ਬਾਣੀ ਉਚਾਰਣ ਕੀਤੀ ਹੈ ਉਨ੍ਹਾਂ 16 ਰਾਗਾਂ ਵਿਚ ਹੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਬਾਣੀ ਦਾ ਉਚਾਰਣ ਕੀਤਾ ਹੈ। ਇਸ ਪ੍ਰਕਾਰ ਜੇਕਰ ਅਸੀਂ ਕੱਤਕ ਦੇ ਮਹੀਨੇ ਨੂੰ ਛੱਡ ਕੇ ਹੋਰ ਕਿਸੇ ਵੀ ਮਹੀਨੇ ਦੀ ਉਦਾਹਰਣ ਲੈਂਦੇ ਹਾਂ ਤਾਂ ਉਸ ਨੂੰ ਵੀ ਅਸੀਂ ਗੁਰੂ ਰਵਿਦਾਸ ਜੀ ਦੀ ਬਾਣੀ ਨਹੀਂ ਕਹਿ ਸਕਦੇ। ਜਿਵੇਂ ਅੱਸੂ ਦਾ ਮਹੀਨਾ ਲੈ ਲਓ, ਇਸ ਨੂੰ ਧਿਆਨ ਨਾਲ ਪੜ੍ਹੋ, ਬਿਨਾ ਬਹਿਰ ਤੋਂ ਇਸ ਦੀਆਂ 15 ਤੁੱਕਾਂ ਹਨ, ਪਰ ਮਾਘ ਮਹੀਨਾ ਮੁਕੱਣ ਤੇ ਹੀ ਨਹੀਂ ਆਉਂਦਾ ਇਸਦੀਆਂ ਤੁੱਕਾਂ ਦੀ ਗਿਣਤੀ ਲਗਭਗ 29 ਤੱਕ ਪਹੁੰਚ ਜਾਂਦੀ ਹੈ। ਪੋਹ ਦਾ ਮਹੀਨਾ ਧਿਆਨ ਨਾਲ ਪੜ੍ਹੋ, ਇਸਦੀ ਤੁੱਕ ਬੰਦੀ ਹੀ ਗਲਤ ਹੈ ਜਿੱਥੇ ``ਅਭਿਆਸ`` ਨਾਲ ਤੁੱਕ ਖ਼ਤਮ ਹੁੰਦੀ ਹੈ ਉਸ ਤੋਂ ਅਗਲੀ ਤੁੱਕ ``ਨਾਸ਼`` ਨਾਲ ਕਿਵੇਂ ਖ਼ਤਮ ਹੋ ਸਕਦੀ ਹੈ! ਇਕ ਸ਼ਬਦ ਦਾ ਭਾਰ ਦੂਜੇ ਸ਼ਬਦ ਦੇ ਭਾਰ ਦੇ ਬਰਾਬਰ ਨਹੀਂ ਹੈ। ਇਹੋ ਹੀ ਹਾਲ ਸ਼ਾਦੀ ਉਪਦੇਸ਼ ਬਾਣੀ ਦਾ ਹੈ ਹੋਰ ਤਾਂ ਹੋਰ ਇਹੋ ਹੀ ਸ਼ਾਦੀ ਉਪਦੇਸ਼ ਜਿਹੜੇ ਗੁਰੂ ਰਵਿਦਾਸ ਜੀ ਦੇ ਨਾਮ ਤੇ ਪਹਿਲਾਂ ਛਪ ਚੁੱਕੇ ਹਨ ਉਨ੍ਹਾਂ ਦੀਆਂ ਤੁੱਕਾਂ ਵਿਚ ਹੀ ਬਹੁਤ ਸਾਰਾ ਫਰਕ ਹੈ, ਇਹ ਇਕ ਦੂਜੇ ਨਾਲ ਮੇਲ ਨਹੀਂ ਖਾਂਦੀਆਂ ਫਿਰ ਇਹ ਗੁਰੂ ਰਵਿਦਾਸ ਜੀ ਦੇ ਮੁਖਾਰਬਿੰਦ ਤੋਂ ਉਚਾਰਣ ਧੁਰ ਦੀ ਬਾਣੀ ਕਿਵੇਂ ਹੋ ਸਕਦੀ ਹੈ।
 
ਉਪਰੋਕਤ ਗੱਲਾਂ ਸਿਰਫ ਉਦਾਹਰਣ ਮਾਤਰ ਹੀ ਹਨ ਇਸ ਗੱਲ ਨੂੰ ਸਾਬਤ ਕਰਨ ਲਈ ਕਿ ਮੈਂ ਅੰਮ੍ਰਿਤਬਾਣੀ ਨੂੰ ਗੁਰੂ ਰਵਿਦਾਸ ਜੀ ਦੀ ਬਾਣੀ ਕਿਉਂ ਨਹੀਂ ਮੰਨਦਾ। ਜਦੋਂ ਮੈਂ ਇਹੀ ਗੱਲਾਂ ਮੈਂ ਆਪਣੇ ਇਕ ਦੋਸਤ ਨੂੰ ਦੱਸੀਆਂ ਕਿ ਕਿਵੇਂ ਪੱਤਿਆਂ ਵਾਲੇ ਆਰਟੀਕਲ ਤੋਂ ਡੇਰੇਦਾਰ ਮੇਰੇ ਪਿੱਛੇ ਪੈ ਗਏ ਤਾਂ ਉਸ ਨੇ ਬਹੁਤ ਹੀ ਸਪੱਸ਼ਟ ਸ਼ਬਦਾਂ ਵਿਚ ਕਿਹਾ ਕਿ "ਇਹਦੇ ਨਾਲੋਂ ਤਾਂ ਚੰਗਾ ਹੈ ਕਿ ਅਸੀਂ ਗੁਰੂ ਰਵਿਦਾਸ ਮਹਾਰਾਜ ਜੀ ਦੇ ਪਾਵਨ ਸਰੂਪ ਹੀ ਗੁਰੂ ਰਵਿਦਾਸ ਮੰਦਿਰਾਂ ਵਿਚ ਰੱਖ ਲਈਏ ਤੇ ਗੁਰੂ ਰਵਿਦਾਸ ਜੀ ਦੀ ਸ਼ੁੱਧ ਬਾਣੀ ਦਾ ਰੋਜਾਨਾ ਪਾਠ ਖੁਦ ਕਰਿਆ ਕਰੀਏ ਤੇ ਸ਼ੁੱਧ ਬਾਣੀ ਨੂੰ ਹੀ ਆਪਣੇ ਜਿੰਦਗੀ ਦੇ ਹਰ ਦੁੱਖ-ਸੁੱਖ ਦੇ ਮੌਕੇ ਤੇ ਖੁਦ ਹੀ ਪੜ੍ਹ ਲਿਆ ਕਰੀਏ ਨਾ ਹੀ ਕਿਸੇ ਪਾਠੀ ਦੀ ਲੋੜ ਅਤੇ ਨਾ ਹੀ ਕਿਸੇ ਸਾਧ ਦੀ। ਇਸ ਪ੍ਰਕਾਰ ਗੁਰੂ ਰਵਿਦਾਸ ਜੀ ਦੇ ਉਪਦੇਸ਼ਾਂ ਤੇ ਵੀ ਚੱਲਿਆ ਜਾ ਸਕੇਗਾ ਅਤੇ ਜੋ ਗੁਰੂ ਰਵਿਦਾਸ ਜੀ ਦਾ ਜੋ ਅਸਲ ਵਿਚ ਰੁਤਬਾ ਹੈ ਉਹ ਵੀ ਉਸੇ ਤਰ੍ਹਾਂ ਬਰਕਰਾਰ ਰਹੇਗਾ।" ਉਸਦੀ ਇਹ ਗੱਲ ਸੁਣ ਕੇ ਅਚਨਚੇਤ ਹੀ ਮੇਰੇ ਮੂੰਹੋਂ ਇਹ ਸ਼ਬਦ ਨਿਕਲੇ, "ਅਸੀਂ ਇਕ ਅੱਧੇ-ਬੰਦੇ ਨੂੰ ਤਾਂ ਸਮਝਾ ਸਕਦੇ ਹਾਂ ਪਰ ਜਦੋਂ ਪੂਰੇ ਦਾ ਪੂਰਾ ਆਵਾ ਊਤ ਜਾਵੇ ਤਾਂ ਫਿਰ ਕੁਝ ਨਹੀਂ ਕੀਤਾ ਜਾ ਸਕਦਾ, ਚਲੋ ਜੇਕਰ ਸਾਡੀ ਕੌਮ ਵੀ ਫੋਕੀ ਅਣਖ ਲਈ ਦੂਜੇ ਧਰਮਾਂ ਦੀ ਨਕਲ ਕਰਕੇ ਖੁਸ਼ ਹੈ ਤਾਂ ਕੀ ਫ਼ਰਕ ਪੈਂਦਾ ਹੈ ਸਾਰਾ ਹਿੰਦੋਸਤਾਨ ਹੀ ਬ੍ਰਾਹਮਣਵਾਦ ਵਿਚ ਗ੍ਰਸਤ ਹੈ ਥੋੜ੍ਹੀ ਜਿਹੀ ਜਨ-ਸੰਖਿਆ ਹੋਰ ਸਹੀਂ।"
-ਵਿਜੈ ਕੁਮਾਰ ਹਜਾਰਾ23 comments:

Anonymous said...

Nazar da bhed hi sab "gun" hor "dosh" dikhlanda hai,
Koi vekhda hai "kamal di kali" chikkar wich,
tan kissaae nun chand wich vi daag nazar aunda hai.

Aaap Vijay Ji, sirf tae sirf ninda, chugli, doosreyan di nikhedi karan jogae hi reh gaye ho. Guru Sahib di Amrit Bani sarri duniya tak pahunch gayi hai. Bilkul sacchi bani hai. Nallae jehra blogs ton tussi religious tension create karan di koshish kar rahe ho hor soch rahe ho ki isda koi pratikaram nahin hovega, tussi galat ho.

Guru Ravidass Sabha Ontario, Toronto, Canada said...

Dear Vijay Hazara Ji,

Jai Gurudev Ji

(The email content below has already been sent through email to you dated Oct 26/2012)

It is a well known fact and understanding among reasonable human beings in society, that if you don't like someone's religious affiliations then you are not bound to follow them, but you are not supposed to denigrate them, ridicule them. Nobody is asking or forcing you personally to follow Amrit Bani or its teachings in this case.

Through your blogs and facebook, you have engaged for long in insulting teachings in Amrit Bani which is Holy Book of Ravidassia Religion. You may have your opinions about it and everybody is bound to have their opinions, but in a just society, critiquing or insulting a Holy Book or a Religion based on your personal opinions, thus spreading religious hatred and causing anguish, has unfortunately become a manner in which you operate. It is not acceptable and legally defensible as free speech. It is classified as "Hate speech based on Religion", which is prohibited by facebook and blogspot.com in every country. You are intelligent and aware enough to realize the consequences of your actions and understand that liability is yours, and not of platforms you use to post your objectionable material. Please read the relevant sections on these websites.

People make their own religious choices and who they associate with in society. If someone doesn't follow Koran, Bible, Guru Granth Sahib, Amrit Bani or some other Holy Book, then it doesn't mean that one gets right to denigrate it or its followers, thus hurting other people's feelings through public forums.

Please judge yourself accordingly.

Regards,

Management Committee,
Shri Guru Ravidass Sabha Ontario,
Toronto, Canada

Anonymous said...

SATGURU RAVIDASS JI DE BANI BAHUT HE PARBHAHSHALI HAI UNNA DE UTTAM VICHAR SANSAR DE KONE KONE VICH PARCHAR KARKE USS MAHAN JAGAT GURU DE VICHARDHARA TO JANU KARAYA JAI NA KI PEPERAN DA BHAR VADHA KE VICHARDHARA BADLI JAI. JAIGURDEV. PAUL

Vijay Hazara said...

Tuhadey vargey lok hi Guru Ravidass ji di vichardhara nu maaran di koshish kar rahey han, tuhadi Nazar da bhed eh "gun or dosh" dekh nahi sakia hun tusi duzian sir ilzaam lagundey ho!
jo kuj v mai likhda han menu usda pratikaram pata hai ke ek na ek din sada samaj jarur jagrit hovega fir tuhadey vargian di lor nahi hovegi jo "gun-dosh" te "sach-jhhoth" nu nahi pehchandey

Vijay Hazara said...

ਸਤਿਕਾਰਯੋਗ ਸ੍ਰੀ ਗੁਰੂ ਰਵਿਦਾਸ ਸਭਾ, ਓਨਟੋਰੀਓ, ਟੋਰਾਂਟੋ, ਕਨੈਡਾ ਜੀਓ,
ਤੁਸੀਂ ਮੇਰਾ ਬਲੌਗ ਦੇਖਿਆ ਮੈਨੂੰ ਬਹੁਤ ਖੁਸ਼ੀ ਹੋਈ ਹੈ ਪਰ ਮੈਨੂੰ ਇਹ ਇਹ ਲੱਗ ਰਿਹਾ ਹੈ ਕਿ ਤੁਸੀਂ ਮੇਰਾ ਆਰਟੀਕਲ ਧਿਆਨ ਪੂਰਵਕ ਨਹੀਂ ਪੜ੍ਹਿਆ ਕਿਉਂਕਿ ਜੇਕਰ ਤੁਸੀਂ ਮੇਰਾ ਆਰਟੀਕਲ ਧਿਆਨਪੂਰਵਕ ਪੜ੍ਹਿਆ ਹੁੰਦਾ ਤਾਂ ਤੁਸੀਂ ਅੰਮ੍ਰਿਤਬਾਣੀ ਨੂੰ ਕਦੇ ਵੀ ਧਾਰਮਿਕ ਗ੍ਰੰਥ ਕੁਰਾਨ, ਹਾਦਿਥ, ਬਾਇਬਲ, ਗੁਰੂ ਗ੍ਰੰਥ ਸਾਹਿਬ, ਬੁੱਧਾ ਧਾਮ੍ਹਾ ਆਦਿ ਗ੍ਰੰਥਾਂ ਨਾਲ ਤੁਲਨਾ ਨਾ ਕਰਦੇ ਕਿਉਂਕਿ ਇਹ ਸਾਰੇ ਧਾਰਮਿਕ ਗ੍ਰੰਥ ਜਿਨ੍ਹਾਂ ਜਿਨ੍ਹਾਂ ਦੁਆਰਾ ਲਿਖੇ ਗਏ ਹਨ ਉਨ੍ਹਾਂ ਉਨ੍ਹਾਂ ਦਾ ਹੀ ਨਾਮ ਹੀ ਅਤੇ ਸੋਚ ਨੂੰ ਦਰਸਾਉਂਦੇ ਨੇ। ਪਰ ਅੰਮ੍ਰਿਤਬਾਣੀ ਗੁਰੂ ਰਵਿਦਾਸ ਜੀ ਦੀ ਸੋਚ ਨੂੰ ਹੋਰ ਪਾਸੇ ਲੈ ਗਈ ਹੈ ਜਾਂ ਕਹਿ ਲਵੋ ਗੁਰੂ ਰਵਿਦਾਸ ਜੀ ਵਰਗੀ ਸਖਸੀਅਤ ਤੋਂ ਕੋਸਾਂ ਦੂਰ ਹੈ। ਗੁਰੂ ਰਵਿਦਾਸ ਜੀ ਵਰਗੇ ਕ੍ਰਾਂਤੀਕਾਰੀ ਅਤੇ ਧਾਰਮਿਕ ਆਗੂ ਦੀ ਜਿਹੜੀ ਸੋਚ ਨੂੰ ਅਸੀਂ ਅੱਜ ਤੱਕ ਨਮਸਕਾਰ ਕਰਦੇ ਆ ਰਹੇ ਹਾਂ ਅੰਮ੍ਰਿਤਬਾਣੀ ਨੇ ਉਸ ਸੋਚ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਹੈ। ਜਿਹੜੀ ਬਾਣੀ ਗੁਰੂ ਰਵਿਦਾਸ ਜੀ ਨੇ ਲਿਖੀ ਹੀ ਨਹੀਂ ਉਸ ਵਿਚੋਂ ਜਿਹੜੀ ਸੋਚ ਸਾਡੇ ਸਾਮ੍ਹਣੇ ਉੱਭਰ ਕੇ ਆਈ ਹੈ ਉਹੀ ਮੇਰੇ ਆਰਟੀਕਲ ਵਿਚ ਦਰਜ ਹੈ।
ਅੱਜ ਤੱਕ ਦਾ ਇਤਿਹਾਸ ਪੜ੍ਹ ਲਓ ਪਹਿਲਾਂ ਤਾਂ ਸਿਰਫ ਮਨੂੰਵਾਦੀ ਲੋਕ ਹੀ ਗੁਰੂ ਰਵਿਦਾਸ ਜੀ ਦੀ ਵਿਚਾਰਧਾਰਾ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕਰਦੇ ਰਹੇ ਹਨ ਪਰ ਹੁਣ ਤਾਂ ਸਾਡੇ ਸਮਾਜ ਦੇ ਲੋਕ ਖੁਦ ਹੀ ਗੁਰੂ ਰਵਿਦਾਸ ਜੀ ਦੀ ਵਿਚਾਰਧਾਰਾ ਨੂੰ ਖ਼ਤਮ ਕਰਨ ਵਿਚ ਲੱਗੇ ਹੋਏ ਹਨ।
ਗੁਰੂ ਰਵਿਦਾਸ ਜੀ ਨਾਲ ਹੋ ਰਹੀ ਇਸ ਬੇਇਨਸਾਫੀ ਦਾ ਵਿਰੋਧ ਕਰਨਾ ਮੇਰਾ ਫਰਜ ਹੈ। ਜੇਕਰ ਤੁਹਾਡੇ ਲਈ "ਸੱਚ" ਦਾ ਮੱਤਲਵ "ਨਫ਼ਰਤ ਫੈਲਾਉਣਾ" ਜਾਂ "ਭਾਨਾਵਾਂ ਨੂੰ ਠੇਸ ਪਹੁੰਚਾਉਣਾ" ਹੈ ਤਾਂ ਮਾਫ ਕਰਨਾ ਤੁਸੀਂ ਗਲਤ ਹੋ। ਜੇਕਰ ਫੇਸਬੁਕ ਤੇ ਬਲੌਗ ਦੇ ਨੀਯਮ ਹਨ ਤਾਂ ਕੁਦਰਤ ਦੇ ਵੀ ਨੀਯਮ ਹਨ ਕਿ ਕਿਸੇ ਵੀ ਮਹਾਂਪੁਰਸ਼ ਦੇ ਵਿਚਾਰਾਂ ਦੀ ਅਦਲਾ-ਬਦਲੀ ਨਹੀਂ ਕੀਤੀ ਜਾ ਸਕਦੀ। ਕੋਈ ਵੀ ਧਰਮ ਆਪਣੇ ਹੀ ਗੁਰੂ ਦੀ ਵਿਚਾਰਧਾਰਾ ਨੂੰ ਮਾਰ ਕੇ ਅੱਗੇ ਨਹੀਂ ਵੱਧ ਸਕਦਾ, ਤੁਸੀਂ ਭਰਮ ਵਿਚ ਰਹਿਣਾ ਸਿੱਖ ਲਿਆ ਹੈ।

Neeraj Paul said...

Dear Vijay Ji,

Jai Gurudev Ji

As we all are aware, the factual position of the status of “Ravidassia Dharm” is that it is not a religion. It has not been registered and recognized as a religion by the Government. Though some elements, followers of one particular Udasia Dera, had some time back attempted to misinform and misguide the community that it is registered by displaying a Registration Certificate issued to an organization by the name of “Akhil Bhartiya Ravidassia Dharm Sangathan”. Using this certificate, the Ravidassia community was being "congratulated for the official registration of the Ravidassia Religion” by the Government of India. This certificate was issued under The Societies Registration Act of 1860 which is an Act for the Registration of Literary, Scientific and Charitable Societies, and it had nothing to do with "Official Registration of Religions" by the Government of India.

As per the Scheduled Caste Order, 1950 and subsequent amendments, the sub-castes Chamar, Jatia, Rehgar, Raigar, Ramdasi, Ravidasi, Ramdasia, Ramdasia Sikh, Ravidasia, Ravidasia Sikh have been included as Scheduled Castes. These castes are under Hinduism and Sikhism, legally and constitutionally. So, as of today there is no religion by the name of “Ravidassia Dharm”. Hence when there is no such religion existing and no recognition of it, it further implies it cannot have any recognition of its text/book.

You have written about a textbook published by a particular Udasia Dera, and not a “religious text” of some “religion”. You are at liberty to exercise your right of free speech guaranteed by the Constitution. It is felt that there is no such insult observed against any particular “religion” or “religious text”, as the so-called “religion” under reference, has no recognition by the Government. It is only a nomenclature used by one particular group of individuals, who have been for decades following a particular Udasia Dera.

It is worth mentioning here that Dr. B.R. Ambedkar had written a book “Riddles in Hinduism”. This book is a detailed indepth study of the scriptures of Hinduism. And the purpose of writing this book is to show the “contradictions within the mythologies and the utter lack of coherence in the scriptures of Hinduism.”

Further, a book by the name of “The Buddha and his Dhamma” was written by Dr. B.R. Ambedkar. This book is a treatise on Buddhism. This book received negative reactions from reputed Buddhist Journals:

“The Maha Bodhi, a famous Buddhist journal in India, however opined that The Buddha and His Dhamma was a dangerous book; Ambedkar’s interpretation of the theory of karma, the theory of Ahimsa and his theory that Buddhism was merely a social system, constituted not the correct interpretation of Buddhism but a new orientation. Indeed, the whole of the book, observed the reviewer, explained the hatred and aggressiveness the neo-Buddhist nourished and displayed. “Ambedkar’s Buddhism,” added the reviewer, “is based on hatred, the Buddha’s on compassion. It would seem more important to be careful what we accept in Ambedkar’s book as being the word of the Buddha."

“The Light of Dhamma, Rangoon, observed that although this was a book by a great man, unfortunately and how unfortunately, it was not a great book which the author with all his manifold virtues was not fit to write. The reviewer pointed out that the great Doctor tampered with the texts and whenever he found views in Buddhism inconvenient to his own, denounced them as later accretions made by monks."

Vijay Ji, your writings do not appear to be “hate speech based on religion”. On many websites and in social and print media, one may find writings on religion-based issues, which can be said to be classified as “hate speech”. There has been no such action taken against those websites and writings till date.

You may continue to share with us your views, thoughts and observations.

Regards

Neeraj Paul
Activist

Neeraj Paul said...

Dear Vijay Ji,

Jai Gurudev Ji

As we all are aware, the factual position of the status of “Ravidassia Dharm” is that it is not a religion. It has not been registered and recognized as a religion by the Government. Though some elements, followers of one particular Udasia Dera, had some time back attempted to misinform and misguide the community that it is registered by displaying a Registration Certificate issued to an organization by the name of “Akhil Bhartiya Ravidassia Dharm Sangathan”. Using this certificate, the Ravidassia community was being "congratulated for the official registration of the Ravidassia Religion” by the Government of India. This certificate was issued under The Societies Registration Act of 1860 which is an Act for the Registration of Literary, Scientific and Charitable Societies, and it had nothing to do with "Official Registration of Religions" by the Government of India.

As per the Scheduled Caste Order, 1950 and subsequent amendments, the sub-castes Chamar, Jatia, Rehgar, Raigar, Ramdasi, Ravidasi, Ramdasia, Ramdasia Sikh, Ravidasia, Ravidasia Sikh have been included as Scheduled Castes. These castes are under Hinduism and Sikhism, legally and constitutionally. So, as of today there is no religion by the name of “Ravidassia Dharm”. Hence when there is no such religion existing and no recognition of it, it further implies it cannot have any recognition of its text/book.

You have written about a textbook published by a particular Udasia Dera, and not a “religious text” of some “religion”. You are at liberty to exercise your right of free speech guaranteed by the Constitution. It is felt that there is no such insult observed against any particular “religion” or “religious text”, as the so-called “religion” under reference, has no recognition by the Government. It is only a nomenclature used by one particular group of individuals, who have been for decades following a particular Udasia Dera.

It is worth mentioning here that Dr. B.R. Ambedkar had written a book “Riddles in Hinduism”. This book is a detailed indepth study of the scriptures of Hinduism. And the purpose of writing this book is to show the “contradictions within the mythologies and the utter lack of coherence in the scriptures of Hinduism.”

Further, a book by the name of “The Buddha and his Dhamma” was written by Dr. B.R. Ambedkar. This book is a treatise on Buddhism. This book received negative reactions from reputed Buddhist Journals:

“The Maha Bodhi, a famous Buddhist journal in India, however opined that The Buddha and His Dhamma was a dangerous book; Ambedkar’s interpretation of the theory of karma, the theory of Ahimsa and his theory that Buddhism was merely a social system, constituted not the correct interpretation of Buddhism but a new orientation. Indeed, the whole of the book, observed the reviewer, explained the hatred and aggressiveness the neo-Buddhist nourished and displayed. “Ambedkar’s Buddhism,” added the reviewer, “is based on hatred, the Buddha’s on compassion. It would seem more important to be careful what we accept in Ambedkar’s book as being the word of the Buddha."

“The Light of Dhamma, Rangoon, observed that although this was a book by a great man, unfortunately and how unfortunately, it was not a great book which the author with all his manifold virtues was not fit to write. The reviewer pointed out that the great Doctor tampered with the texts and whenever he found views in Buddhism inconvenient to his own, denounced them as later accretions made by monks."

Vijay Ji, your writings do not appear to be “hate speech based on religion”. On many websites and in social and print media, one may find writings on religion-based issues, which can be said to be classified as “hate speech”. There has been no such action taken against those websites and writings till date.

You may continue to share with us your views, thoughts and observations.

Regards

Neeraj Paul
Activist

Gurnam Singh Aqida said...

ਜੋ ਕੁਝ ਹਜਾਰਾ ਜੀ ਲਿਖਿਆ ਹੈ ਚੰਗਾ ਹੈ, ਸੱਚ ਕੌੜਾ ਹੁੰਦਾ ਹੈ, ਨਾਲੇ ਇਕ ਸੰਤ ਸਤਿਗੁਰੂ ਸੀ ਜੋ ਮੇਰੇ ਦਿਲ ਵਿਚ ਅੱਜ ਵੀ ਹਨ, ਉਨ੍ਹਾਂ ਨੂੰ ਕੋਈ ਮਾਵਾਂ ਭੈਣਾਂ ਦੀਆਂ ਗਾਲਾਂ ਕੱਢ ਰਿਹਾ ਸੀ, ਉਸ ਕੋਲ ਆਕੇ ਇਕ ਉਸ ਦੇ ਚੇਲੇ ਨੇ ਕਿਹਾ ਕਿ ਸੰਤ ਜੀ ਆਪ ਜੀ ਨੂੰ ਫਲਾਣਾ ਵਿਆਕਤੀ ਗਾਲਾਂ ਕੱਢ ਰਿਹਾ ਹੈ, ਮਾਵਾਂ ਤੇ ਭੈਣਾਂ ਦੀਆਂ, ਤਾਂ ਸੰਤ ਜੀ ਕਹਿਣ ਲੱਗੇ ਅਰੇ ਭਾਈ ਨਾ ਤੋ ਹਮਾਰੀ ਕੋਈ ਭੈਣ ਹੈ ਨਾ ਹੀ ਕੋਈ ਮਾਂ ਹੈ ਫੇਰ ਗਾਲੀ ਕਿਸ ਕੋ ਲੱਗੀ, ਇਸ ਦਾ ਮਤਲਵ ਹੈ ਕਿ ਜੇਕਰ ਤੁਸੀਂ ਵੱਡੇ ਕਰਮ ਕਰਨੇ ਹੋਵਣ ਤਾਂ ਤੁਹਾਡਾ ਕੋਈ ਨਹੀਂ ਰਹਿ ਜਾਂਦਾ, ਤੁਸੀਂ ਆਪਣਾ ਕੰਮ ਕਰਦੇ ਜਾਓ ਜਿੰਨੇ ਸਵਾਸ ਤੁਹਾਡੇ ਕੋਲ ਹਨ ਉਹ ਪੂਰੇ ਹੋਕੇ ਰਹਿਣਗੇ, ਕਿਸੇ ਦੀ ਕੀ ਮਜਾਲ ਕਿ ਤੁਹਾਨੂੰ ਕੋਈ ਕੁਝ ਵੀ ਕਰ ਦੇਵੇ, ਪਰ ਹਾਂ ਕੋਈ ਇਹੋ ਜਿਹੀ ਧਾਰਨਾ ਪੈਦਾ ਨਾ ਕਰ ਦੇਈਏ ਕਿ ਉਹ ਵਾਪਸ ਨਾ ਹੋ ਸਕੇ, ਬਾਕੀ ਬਾਬਿਆਂ ਦਾ ਅੱਜ ਕੱਲ ਰਾਜ ਹੈ, ਮੈਂ ਜੇ ਪੱਤਰਕਾਰ ਜਾਂ ਲੇਖਕ ਨਾ ਹੁੰਦਾ ਤਾਂ ਸਾਇਦ ਬਾਬਾ ਹੀ ਹੁੰਦਾ। ਪਰ ਸ਼ੁਕਰ ਹੈ ਕਿ ਮੈਂ ਪੱਤਰਕਾਰ ਵੀ ਹਾਂ ਤੇ ਲੇਖਕ ਵੀ ਹਾਂ, ਬਾਬੇ ਮੇਰੇ ਲਈ ਕੁਝ ਵੀ ਨਹੀਂ ਹਨ ਪਰ ਹਾਂ ਜੇਕਰ ਕੋਈ ਸੱਚਾ ਸੰਤ ਮਹਾਂਪੁਰਸ਼ ਤੁਹਾਨੂੰ ਮਿਲ ਜਾਵੇ ਤਾਂ ਸਮਝੋ ਫਿਰ ਜਨਮ ਸਫਲ ਹੋ ਗਿਆ। ਰੱਬ ਵੀ ਹੈ, ਸੱਚ ਵੀ ਹੈ, ਤੇ ਇਹ ਮਿਲਦੇ ਬੜੇ ਹੀ ਮੁਸਕਿਲ ਨਾਲ ਹਨ ਜਾਂ ਫਿਰ ਸੌਖੇ ਵੀ ਮਿਲ ਜਾਂਦੇ ਹਨ ਉਹ ਰੱਬ ਹੀ ਜਾਣਦਾ ਹੈ ਕਿ ਮੈਂ ਕਿਸ ਨੂੰ ਕਿਸ ਵੇਲੇ ਦਰਸ਼ਨ ਦੇਣੇ ਹਨ ਹਰ ਇਕ ਇਨਸਾਨ ਦੇ ਉਸ ਦੀ ਜਿੰਦਗੀ ਵਿਚ ਇਕ ਵਾਰ ਰੱਬ ਦੇ ਦਰਸ਼ਨ ਜਰੂਰ ਹੁੰਦੇ ਹਨ।
ਸੁੱਧ ਬਾਣੀ ਹੀ ਸਤਿਗੁਰੂ ਰਵਿਦਾਸ ਜੀ ਮਹਾਰਾਜ ਦੀ ਹੋਣੀ ਚਾਹੀਦੀ ਹੈ, ਪਰ ਕਈ ਆਰ ਐਸ ਐਸ ਦੇ ਲੋਕ ਇਹੋ ਜਿਹਾ ਕੰਮ ਨਾ ਕਰ ਦੇਣ ਕਿ ਬਾਣੀ ਸੁਧ ਦੀ ਥਾਂ ਦੇ ਕੱਚ ਘਰੜ ਬਾਣੀ ਹੀ ਪੈਦਾ ਕਰ ਦੇਣ ਜੋ ਕਿ ਗੁਰੂ ਸਾਹਿਬ ਦੀਆਂ ਧਾਰਨਾਵਾਂ ਨੂੰ ਹੀ ਖਤਮ ਕਰਨ ਵਿਚ ਰੋਲ ਨਿਭਾਵੇ। ਬਾਕੀ ਸਭ ਸਤਿਗੁਰੂ ਰਵਿਦਾਸ ਜੀ ਮਹਾਰਾਜ ਦੀ ਕਿਰਪਾ ਹੈ ਨਾ ਕਿਸੇ ਤੋਂ ਡਰਨਾ ਹੈ ਨਾ ਹੀ ਕਿਸੇ ਨੂੰ ਡਰਾਉਣਾ ਹੈ।
ਗੁਰਨਾਮ ਸਿੰਘ ਅਕੀਦਾ
9888506897

Anonymous said...

vijay ji, baki tan theek hai per Artical de heading "shudh bani ke kar sev" da ke arth hai" ji eh heading dhhukvan nahi hai ji

Vijay Hazara said...

darasal eh heading mazakiya lehje naal rakhia hoia hai, jis tarahn eh bani: KATAK KARAM TIAG KE BHAGAT KARO GURUDEV.....SAKHA BHAGAT EH ASHTMI KETE ARJUN DEV." jis tarahn ess nakli bani nu Guru ravidass ji varge sakhshiat daa naam dey dita hai per es tarahn diyan tukkan jina marji bana layia jaan jiven eh lina hun jo mai likhan lagan han eh jiven maan vich aiya likh dena hai : """Jhhothi bani tiyag kar shudh bani ki kar sev...Amritbani sabh janjaal hai appe hi parr lev, parr parr shudh bani mele saban ko mev, eh jagat nadaan firey bina gurudev, bhhukha firey jagat sab santan khaven seb.""" menu enha lina nu likhan lai 1 mint v nahi laga... tusi dasso eh koi bani hoi??? mai heading rahi eh dasna chohnda han ke es tarahn diran diyan tukan jorr jorr ke koi v likh sakda hai ke assi usnu maan lavange ke eh Guru Ravidass ji ne likhia hai?
janab mere-tere varga koi v uth ke bani likh deve ke esnu assi Guru Ravidass ji di bani keh devange?

Vijay Hazara said...

Gurnaam Singh Aqida ji, tuhada bhout bhout shukriya, tusi apney kemti vichar ditey per menu bhout dukh hai ke tuhadey vergi soch rakhan wale lok bhout ghaat han jo sach nu sach kehan te jhhoth nu jhhoth.

Vijay Hazara said...

Thanks, Mr. Neeraj Paul for encouraging me and sharing your views on my blog. I hope one day these people will choose truth rather than all Dera´s Philosophy.
I would like you to share your views on my future posts.
once again thank you.

Jasvir Singh said...

Amrit Bani Har Har teri. Dera Ballan baki sab gallan. Dera ballan saddi kaum da chanan-munara hai.

Sant Rama Nand Ji di shahadat nae eh sabit kar ditta hai ki sadi kaum hun jaag payi hai hor Amrit bani dae larh lag gayi hai.

Saddian toh bahad eh bani Guru Sahib di sanu mili hai, aao assi isda parchar kariyae hor guru sahib diyan khushian parapat kariyae. Aao 40 shabdaan ton bahar di jo hor vi guru sahib di baani hai, usnu namaskaar kariyae. Aaj sadae kol 40 shabad vi han hor guru sahib di hor bani vi hai.

Jasvir Singh said...

Gurnaam Singh Akida Ji, ek sachae sant Dera Sachkhand Ballan dae mahapurush han jinhaan nae Guru Ravidass Ji da naam duniya vich parcharaya hai. Unhaan nae apna jeevan kaum dae lekhae kaya hai. Santan da jeevan bahut kathan hunda hai, assi isnu avin na samjhiye. Sacha Sant kaisa hunda hai, unhaan nun dekh kae tae unhan dae jeevan nun dekh kae pata lagda hai.


Aao unhan dae larh lagiyae.

Gurnam singh Aqida said...

ਜਸਬੀਰ ਸਿੰਘ ਜੀ ਇਕ ਤਾਂ ਮੈਨੂੰ ਇਹ ਪਤਾ ਲੱਗ ਗਿਆ ਹੈ ਕਿ ਹਜਾਰਾ ਦਾ ਬਲੌਗ ਉਸ ਦੇ ਵਿਰੋਧੀ ਵੀ ਪੜ੍ਹਦੇ ਹਨ, ਇਹ ਸਾਡੀ ਆਦਤ ਹੈ ਅਸੀਂ ਵਿਰੋਧੀਆਂ ਬਾਰੇ ਪੂਰਾ ਜਾਣਨਾ ਚਹੁੰਦੇ ਹਾਂ ਪਰ ਆਪਣੇ ਆਪ ਨੂੰ ਭੁੱਲੀ ਬੈਠੇ ਹਾਂ, ਮੈਂ ਨਹੀ ਨਿਜੀ ਤੌਰ ਤੇ ਹਜਾਰਾ ਜੀ ਨੂੰ ਜਾਣਦਾ ਪਰ ਜੋ ਲੋਕ ਚਲਦੀਆਂ ਗਲਤ ਰਵਾਇਤਾਂ ਦੇ ਖਿਲਾਫ ਚਲਦੇ ਹਨ ਉਹ ਘੱਟ ਹੁੰਦੇ ਹਨ ਜੋ ਹੁੰਦੇ ਹਨ ਉਨ੍ਹਾਂ ਦਾ ਸਵਾਗਤ ਕਰਨਾ ਬਣਦਾ ਹੈ, ਕਿਉਂਕਿ ਚਲਦੇ ਰਸਤੇ ਤੇ ਜਾਣ ਵਾਲੇ ਤਾਂ ਕਰੋੜਾਂ ਅਰਬਾਂ ਹਨ, ਪਰ ਸੱਚੀਆਂ ਰਵਾਇਤਾਂ ਬਨਾਉਣ ਵਾਲੇ ਬਹੁਤ ਘੱਟ ਹਨ।
ਚਲੋ ਮੈਂ ਤੁਹਾਡੇ ਵਲੋਂ ਮੇਰੇ ਕੂਮੈਂਟ ਤੇ ਪਾਏ ਕੁਮੈਂਟ ਦਾ ਜਵਾਬ ਦਿੰਦਾ ਹਾਂ, ਸ. ਜਸਬੀਰ ਸਿੰਘ ਜੀ ਪਹਿਲਾਂ ਤਾਂ ਆਪਾਂ 'ਸੰਤ' ਦਾ ਮਤਲਵ ਸਮਝ ਲੈਈਏ, 'ਸੰਤ' ਤਿੰਨ ਅਖਰਾਂ ਦਾ ਸੁਮੇਲ ਹੈ , ਸ: ਸਿਮਰਨ, ੰ ਮਤਲਵ ਨ : ਨਿਮਰਤਾ, ਤ : ਮਤਲਵ ਤਿਆਗ, ਜੇਕਰ ਇਹ ਤਿੰਨੋ ਅਵਸਥਾਵਾਂ ਕਿਸੇ ਆਮ ਵਿਆਕਤੀ ਵਿਚ ਵੀ ਹਨ ਤਾਂ ਉਹ ਬਿਨ੍ਹਾਂ ਭਗਵੇਂ ਪਾਉਣ ਤੇ ਵੀ ਸੰਤ ਹੈ, ਪਰ ਜੇਕਰ ਕਿਸੇ ਵਿਚ ਇਹ ਤਿੰਨ ਵਸਤਾਂ ਨਹੀਂ ਹਨ ਤਾਂ ਉਹ ਭਗਵੇਂ ਪਾਉਣ ਨਾਲ ਵੀ ਸੰਤ ਨਹੀਂ ਹੈ। ਮੈਂ ਕਿਸੇ ਸੰਤ ਮਹਾਂਪੁਰਸ਼ ਦੇ ਖਿਲਾਫ ਨਹੀਂ ਹਾਂ, ਪਰ ਮੈਨੂੰ ਲੱਗਦਾ ਹੈ ਕਿ ਜਸਬੀਰ ਜੀ ਆਪ ਜੀ ਵੀ ਸਾਇਦ ਕਿਸੇ ਸੰਤ ਮਹਾਂਪੁਰਸ਼ ਦੇ ਖਿਲਾਫ ਨਹੀਂ ਹੋਵੋਗੇ , ਪਰ ਸੱਚ ਤਾਂ ਤੁਸੀਂ ਜਾਣਨਾ ਹੀ ਚਾਹੁੰਦੇ ਹੋ, ਤੁਸੀਂ ਸੱਚ ਆਪ ਪਰਖ ਲਵੋ ਕਿ ਸੰਤ ਕੌਣ ਹੈ ਕੌਣ ਸੰਤ ਨਹੀਂ ਹੈ? ਇਸ ਸਵਾਲ ਦਾ ਜਵਾਬ ਤੁਸੀਂ ਆਪ ਜੀ ਲੱਭ ਸਕਦੇ ਹੋ, ਸ਼ਰਧਾ ਵਿਚ ਨਹੀਂ ਪੈਣਾ ਸਗੋਂ ਕਹਾਵਤ ਅਨੁਸਾਰ 'ਪਾਣੀ ਪੀਈਏ ਛਾਣ ਕੇ, ਗੁਰੂ ਬਣਾਈਏ ਪਹਿਛਾਣ ਕੇ' ਵਾਂਗ ਤੁਹਾਡਾ ਫਰਜ ਬਣਦਾ ਹੈ ਕਿ ਤੁਸੀਂ ਕਿਸੇ ਨੂੰ ਵੀ ਗੁਰੂ ਜਾਂ ਫਿਰ ਉਸਤਾਦ ਬਣਾਉਦੇ ਹੋ ਤਾਂ ਉਸ ਬਾਰੇ ਜਾਣ ਲੈਣਾ ਚਾਹੀਦਾ ਹੈ, ਜੇਕਰ ਕਿਸੇ ਨੂੰ ਖਰਾਦ ਤੇ ਕੰਮ ਨਹੀਂ ਕਰਨਾਂ ਆਉਦਾ ਤਾਂ ਉਸ ਤੋਂ ਖਰਾਦ ਦਾ ਕੰਮ ਸਿੱਖੋਗੇ ਤਾਂ ਤੁਹਾਡੇ ਹੱਥ ਪੈਰ ਵੀ ਕੱਟੇ ਜਾ ਸਕਦੇ ਹਨ। ਸਹੀ ਨੂੰ ਸਹੀ ਕਹਿਣਾ ਸਿੱਖੋ, ਬਾਕੀ ਤੁਹਾਡੀ ਸਮਝ ਹੈ ਮੈਂ ਕੋਈ ਸੰਤ ਗੁਰੂ ਨਹੀਂ ਹਾਂ, ਪਰ ਹਾਂ ਮੈਂ ਮੈਂ ਵੀ ਨਹੀਂ ਹਾਂ, ਮੈਂ ਤਾਂ ਉਹ ਹੈ ਜਿਸ ਦਾ ਕਿਸੇ ਨੂੰ ਅਜੇ ਅਸਲ ਨਾਮ ਤੱਕ ਨਹੀਂ ਪਤਾ।
ਇਸੇ ਤਰ੍ਹਾਂ ਆਪ ਜੀ ਨੇ ਕਿਹਾ ਹੈ ਕਿ ਕਿਸੇ ਸੰਤਾਂ ਨੇ ਗੁਰੂ ਰਵਿਦਾਸ ਜੀ ਦਾ ਨਾਮ ਦੁਨੀਆਂ ਭਰ ਵਿਚ ਚਮਕਾਇਆ ਹੈ, ਇਹ ਵੀ ਤੁਸੀਂ ਆਪ ਜੀ ਸਵਾਲ ਦਾ ਜਵਾਬ ਲੱਭ ਲੈਣਾ ਮੈਂ ਤੁਹਾਡੇ ਅੱਗੇ ਇਕ ਸਵਾਲ ਛੱਡ ਦਿੰਦਾ ਹਾਂ, ਜਿਵੇਂ ਕਿ 'ਜੇਕਰ ਸ਼ਬਦ ਨਾਂ ਹੁੰਦਾ ਤਾਂ ਭਗਵਾਨ ਨਾ ਹੁੰਦਾ, ਜੇ ਸ਼ਬਦ ਨਾ ਹੁੰਦਾ ਤਾਂ ਸ਼ੈਤਾਨ ਨਾ ਹੁੰਦਾ, ਜੇ ਸ਼ਬਦ ਨਾ ਹੁੰਦਾ ਤਾਂ ਮੈਂ ਨਾ ਹੁੰਦਾ, ਜੇ ਸ਼ਬਦ ਨਾ ਹੁੰਦਾ ਤਾਂ ਤੂੰ ਨਾ ਹੁੰਦਾ, ਜੇ ਸ਼ਬਦ ਨਾ ਹੁੰਦਾ ਤਾਂ ਗੁਰੂ ਨਾ ਹੁੰਦਾ ਜੇ ਸ਼ਬਦ ਨਾ ਹੁੰਦਾ ਤਾਂ ਸੰਤ ਨਾ ਹੁੰਦਾ, ਜੇ ਸ਼ਬਦ ਨਾ ਹੁੰਦਾ ਤਾਂ ਹਰਿਮੰਦਰ ਸਾਹਿਬ ਨਾ ਹੁੰਦਾ, ਜੇ ਸ਼ਬਦ ਨਾ ਹੁੰਦਾ ਤਾਂ ਡੇਰਾ ਬੱਲਾਂ ਜਾਂ ਫਿਰ ਕਾਸ਼ੀ ਜੀ ਨਾ ਹੁੰਦਾ, ਜੇ ਸ਼ਬਦ ਨਾ ਹੁੰਦਾ ਤਾਂ ਇਥੇ ਸੁਨਸਾਨ ਹੁੰਦਾ, ਜੇ ਸ਼ਬਦ ਨਾ ਹੁੰਦਾ ਤਾਂ ਇਨਸਾਨ ਨਾ ਹੁੰਦਾ' ਸਮਝ ਆ ਗਈ ਕਿ ਨਹੀਂ ਜਸਬੀਰ ਸਿੰਘ ਜੀ, ਨਹੀਂ ਆਈ ਤਾਂ ਸੁਣ ਲੋ, ਸੰਤ ਸਤਿਗੁਰੂ ਗੁਰੂ ਰਵਿਦਾਸ ਜੀ ਨੇ ਸ਼ਬਦ ਨੂੰ ਸਿਰਜਿਆ, ਪਰ ਜੇਕਰ ਸ਼ਬਦ ਨਾ ਹੁੰਦਾ ਤਾਂ ਅੱਜ ਸਾਡੇ ਦਿਲਾਂ ਵਿਚ ਗੁਰੂ ਰਵਿਦਾਸ ਵੀ ਨਹੀਂ ਹੋਣੇ ਸਨ, ਬਹੁਤ ਸਾਰੇ ਸੰਤ ਸਤਿਗੁਰੂ ਵਿਸਰ ਗਏ ਲੋਕਾਂ ਨੂੰ ਯਾਦ ਵੀ ਨਹੀਂ ਹਨ, ਕਿਉਂਕਿ ਉਨ੍ਹਾਂ ਨੂੰ ਸ਼ਬਦ ਨੇ ਨਹੀਂ ਸਵਿਕਾਰਿਆ, ਪਰ ਸੰਤ ਸਤਿਗੁਰੂ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਨੇ ਸ਼ਬਦ ਸਿਰਜੇ ਸ਼ਬਦ ਨੇ ਉਨ੍ਹਾਂ ਨੂੰ ਸਵਿਕਾਰਿਆ ਤਾਂ ਹੀ ਅੱਜ ਸਾਡੇ ਦਿਲਾਂ ਵਿਚ ਸਤਿਗੁਰੂ ਰਵਿਦਾਸ ਜੀ ਮਹਾਰਾਜ ਦਾ ਨਾਂ ਉਜਾਗਰ ਹੈ, ਇਹ ਸਾਰਾ ਸੇਹਰਾ ਸ਼ਬਦ ਦਾ ਹੈ ਸ਼ਬਦ ਤੋਂ ਬਿਨ੍ਹਾਂ ਇਥੇ ਕੁਝ ਵੀ ਨਹੀਂ ਹੈ, ਹੁਣ ਤਾਂ ਸਾਇਦ ਤੁਸੀਂ ਸਮਝ ਗਏ ਹੋਵੋਗੇ ਜਸਬੀਰ ਸਿੰਘ ਜੀ, ਪੱਕਾ ਸਮਝ ਗਏ ਹੋਵੋਗੇ, ਨਹੀਂ ਸਮਝੇ ਤਾਂ ਸ਼ਪਸ਼ਟ ਕਰਦਾ ਹਾਂ, ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਗੁਰੂ ਰਵਿਦਾਸ ਜੀ ਦਾ ਬਾਣੀ ਨਾ ਦਰਜ ਹੁੰਦੀ ਤਾਂ ਤੁਸੀਂ ਕਿਥੇ ਹੁੰਦੇ, ਗੁਰੂ ਰਵਿਦਾਸ ਜੀ ਸ਼ਬਦ ਬਣੇ ਮਤਲਵ ਭਗਵਾਨ ਬਣੇ ਤਾਂ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸ਼ਬਦ ਬਣ ਕੇ ਸ਼ੁਸੋਵਿਭ ਹੋਏ, ਜਿਸ ਦਾ ਕੀ ਮਤਲਵ ਹੋਇਆ ਸਾਇਦ ਤੁਸੀਂ ਜਾਣਦੇ ਹੋਵੋਗੇ,ਪਰ ਜੇਕਰ ਤੁਸੀਂ ਨਹੀਂ ਸਮਝੇ ਤਾਂ ਇਸ ਤੋਂ ਅੱਗੇ ਇਹ ਬਣਦਾ ਹੈ ਕਿ ਆਪ ਜੀ ਦੇ ਜੋ ਵੀ ਗੁਰੂ ਹਨ ਮੇਰੇ ਨਾਲ ਉਨ੍ਹਾਂ ਦੀ ਰੱਬ ਤੇ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਤੇ ਸਿਰਫ ਅੱਧਾ ਘੰਟਾ ਮੁਲਾਕਾਤ ਕਰਾ ਦੇਣਾ ਤੁਸੀਂ ਵੀ ਸਮਝ ਜਾਵੋਗੇ ਕਿਉਕਿ ਜੇਕਰ ਤੁਸੀਂ ਸੱਚ ਨਹੀਂ ਜਾਣਨਾ ਚਾਹੁੰਦੇ ਹੋ, ਇਸ ਦਾ ਮਤਲਵ ਹੈ ਕਿ ਆਪ ਜੀ ਦੇ ਗੁਰੂ ਵਿਚ ਖੋਟ ਹੈ ਉਸ ਨੂੰ ਦੁਬਾਰਾ ਪਰਖ ਲੈਣਾ ਚਾਹੀਦਾ ਹੈ। ਮੈਂ ਪਹਿਲਾਂ ਕਿਹਾ ਹੈ ਕਿ ਮੈਂ ਕੋਈ ਸੰਤ ਨਹੀਂ ਹਾਂ ਮੈਂ ਤਾਂ ਇਕ ਗ੍ਰਹਿਸਤੀ ਬੰਦਾ ਹਾਂ, ਗ੍ਰਹਿਸਤ ਨੂੰ ਗੁਰੂ ਸਾਹਿਬਾਂ ਨੇ ਪੂਰਨ ਮਾਨਤਾ ਦਿਤੀ ਹੋਈ ਹੈ।

amar daroch said...

Aqida ji sunia ta bahut si par aaj tuhade vichara cho tuhade darshan vi ho gye. Bahut wadhia laga Satguru Ravidass ji aap nu hamesha chardi kala ch rakhe jio.

balwinder preet said...

ਵਿਜੇ ਜੀ ਤੁਹਾਡਾ ਇਹ ਉਪਰਾਲਾ ਬਹੁਤ ਹੀ ਸਲਾਹਉਣ ਯੋਗ ਹੈ,ਤੁਹਾਡੀ ਜਿੰਨੀ ਪਰਸ਼ੰਸ਼ਾ ਕੀਤੀ ਜਾਵੇ ਉਨੀ ਘੱਟ ਹੈ,,,,ਤੁਸੀ ਆਪਣਾ ਕੰਮ ਕਰਦੇ ਜਾਉ ਕਿਸੇ ਦੀ ਬਿਨਾਂ ਪਰਵਾਹ ਕੀਤੇ,,,,,,ਹਾਥੀ ਆਪਣੀ ਮਸਤ ਚਾਲ ਚਲਦਾ ਰਹਿੰਦਾ ਹੈ,,ਕੁੱਤੇ ਜਿੰਨੇ ਮਰਜ਼ੀ ਭੌਕੀ ਜਾਣ,,ਕੋਈ ਪਰਵਾਹ ਨੀ,

Vijay Hazara said...

ਬਲਵਿੰਦਰ ਪ੍ਰੀਤ ਜੀ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ ਤੁਹਾਨੂੰ ਮੇਰਾ ਇਹ ਉਪਰਾਲਾ ਜਾਂ ਕੰਮ ਪਸੰਦ ਆਇਆ ਕਿਉਂਕਿ ਸਾਡੇ ਸਮਾਜ ਵਿਚ ਕਈ ਐਸੇ ਬਦਦਿਮਾਗ ਲੋਕ ਵੀ ਹਨ ਜੋ ਲਿਖਣ ਨੂੰ ਕੋਈ ਉਪਰਾਲਾ ਜਾਂ ਕੰਮ ਨਹੀਂ ਸਮਝਦੇ।
ਬਾਕੀ ਰਹੀ ਗੱਲ ਕੁਤਿਆਂ ਦੀ, ਕੁੱਤੇ ਚਾਹੇ ਭੌਂਕਣ ਚਾਹੇ ਮੈਨੂੰ ਵੱਢ ਵੀ ਲੈਣ, ਮੈਨੂੰ ਇਸ ਗੱਲ ਦੀ ਰੱਤੀ ਜਿੰਨੀ ਵੀ ਪਰਵਾਹ ਨਹੀਂ ਹੈ ਪਰ ਮੈਨੂੰ ਇਸ ਗੱਲ ਦਾ ਦੁੱਖ ਹੈ ਕਿ ਇਹ ਕੁੱਤੇ ਭੌਂਕਣ ਅਤੇ ਵੱਢਣ ਦੀ ਵਜਾਏ ਗੁਰੂ ਰਵਿਦਾਸ ਜੀ ਦੀ ਸਹੀ ਸੋਚ ਨੂੰ ਹੀ ਮਾਰ ਰਹੇ ਹਨ। ਦੱਸੇ ਜਿਹੜੀ ਬਾਣੀ ਗੁਰੂ ਰਵਿਦਾਸ ਜੀ ਦੀ ਨਹੀਂ ਹੈ ਜੋ ਸੋਚ ਗੁਰੂ ਰਵਿਦਾਸ ਜੀ ਦੀ ਨਹੀਂ ਹੈ ਉਸ ਨੂੰ ਇਹ ਗੁਰੂ ਰਵਿਦਾਸ ਜੀ ਤੇ ਥੋਪੀ ਜਾ ਰਹੇ ਹਨ। ਆਪਣੀ ਆਪਣੀ ਚੌਧਰ ਲਈ ਇਹ ਗੁਰੂ ਰਵਿਦਾਸ ਜੀ ਵਰਗੇ ਮਹਾਨ ਕ੍ਰਾਂਤੀਕਾਰੀ ਆਗੂ ਨਾਲ ਹੀ ਧੋਖਾ ਕਰੀ ਜਾ ਰਹੇ ਹਨ।

Vijay Hazara said...

Amrit bani har har teri. sun sun hove param gat meri.. Jasvir Singh ji eh gal theek hai per jekar tusi samajdar ho tan dasso ke eh Amrit bani hai :
"ਕੱਤਕ ਕਰਮ ਤਿਆਗ ਕਰ, ਭਗਤ ਕਰੋ ਗੁਰਦੇਵ।।
ਸੋਹੰ, ਸੋਹੰ ਜਪੰਦਿਆਂ, ਕਰ ਸੰਤਨ ਕੀ ਸੇਵ।।
ਮਾਤ, ਤਾਤ ਔਰ ਭ੍ਰਾਤ ਤੇ, ਪ੍ਰਿਯ ਜਾਨ ਗੁਰਦੇਵ।।
ਔਰ ਸਖਾ ਨਿਹ ਜਗਤ ਮੇਂ, ਜੈਸੇ ਹੈ ਗੁਰਦੇਵ।।
ਸਖਾ ਭਗਤ ਇਹ ਅਸ਼ਟਮੀ, ਕੀਤੀ ਅਰਜਨ ਦੇਵ।।" (ਅੰਮ੍ਰਿਤਬਾਣੀ 133)
Amritbani ohi hai jo Guru Ravidass ji di shudh bani hai....baki mai dere dey vivad vich nahi paina...tusi kehndey ho ke saddian ton bahad eh bani mili hai eh milawat wali bani pata nahi kena chir ho giya ruldi hu kese ne esnu muh nahi laiya hun tusi esnu Jagatguru Ravidass ji dey naal jorr ke sadey samaj nu befkuj banai jandey ho! sirf te sirf Guru Ravidass ji di shudh bani hi samaj nu ek na ek din savikar karni pavegi. Baki Sant Ramanand di shahadat hamesha yaad rakhi javegi per esda matlab eh nahi ke Guru Ravidass ji di vichardhara naal khilwar keta jave

Ravneet Singh said...

bahut wadia vijay ji

Ashok Bhatia said...

Jai Gurudev
Good work Vijay Ji, Please keep it up. Don't let it down.

Vijay Hazara said...

ਅਸ਼ੋਕ ਭਾਟੀਆ ਜੀ, ਹੁਣ ਨਾ ਤੁਸੀਂ ਫ਼ਿਕਰ ਕਰੋ ਇਹ ਕੰਮ ਹੁਣ ਉੱਪਰ ਨੂੰ ਹੀ ਜਾ ਰਿਹਾ ਹੁਣ ਥੱਲੇ ਨੂੰ ਆਉਣ ਦਾ ਕੋਈ ਕੰਮ ਹੀ ਨਹੀਂ। ਬਸ ਇਸੇ ਤਰ੍ਹਾਂ ਹੌਂਸਲਾ ਅਫ਼ਜਾਈ ਦਿੰਦੇ ਰਹੋ, ਬਹੁਤ ਬਹੁਤ ਧੰਨਵਾਦ।

Vijay Hazara said...

Thanks, Ravneet Singh ji.